ਬਿਵਸਥਾ 2

ਕਾਦੇਸ਼ ਬਰਨੇਆ ਤੋਂ ਤੁਰ ਕੇ ਜ਼ਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘਣ ਤੱਕ ਸਾਨੂੰ ਅਠੱਤੀ ਸਾਲ ਲੱਗੇ, ਉਦੋਂ ਤੱਕ, ਲੜਨ ਵਾਲੇ ਆਦਮੀਆਂ ਦੀ ਉਹ ਪੂਰੀ ਪੀੜ੍ਹੀ ਡੇਰੇ ਤੋਂ ਖਤਮ ਹੋ ਗਈ ਸੀ, ਜਿਵੇਂ ਕਿ ਯਾਹਵੇਹ ਨੇ ਉਹਨਾਂ ਨਾਲ ਸਹੁੰ ਖਾਧੀ ਸੀ।

Deuteronomy 2:14 (UKJV) And the space in which we came from Kadeshbarnea, until we were come over the brook Zered, was thirty and eight years; until all the generation of the men of war were wasted out from among the host, as the LORD swore unto them.

12ਹੋਰੀ ਲੋਕ ਵੀ ਸੇਈਰ ਵਿੱਚ ਰਹਿੰਦੇ ਹੁੰਦੇ ਸਨ, ਪਰ ਏਸਾਓ ਦੇ ਉੱਤਰਾਧਿਕਾਰੀਆਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਹਨਾਂ ਨੇ ਆਪਣੇ ਅੱਗੋਂ ਹੋਰੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਸਥਾਨਾਂ ਵਿੱਚ ਵੱਸ ਗਏ, ਜਿਵੇਂ ਕਿ ਇਸਰਾਏਲ ਨੇ ਆਪਣੀ ਵਿਰਾਸਤ ਦੀ ਧਰਤੀ ਵਿੱਚ ਕੀਤਾ ਸੀ ਜੋ ਯਾਹਵੇਹ ਨੇ ਉਹਨਾਂ ਨੂੰ ਉਹਨਾਂ ਦੀ ਮਲਕੀਅਤ ਵਜੋਂ ਦਿੱਤਾ ਸੀ।)

13ਅਤੇ ਯਾਹਵੇਹ ਨੇ ਆਖਿਆ, “ਹੁਣ ਉੱਠੋ ਅਤੇ ਜ਼ਰਦ ਘਾਟੀ ਨੂੰ ਪਾਰ ਕਰੋ।” ਇਸ ਲਈ ਅਸੀਂ ਘਾਟੀ ਨੂੰ ਪਾਰ ਕੀਤਾ।

14ਕਾਦੇਸ਼ ਬਰਨੇਆ ਤੋਂ ਤੁਰ ਕੇ ਜ਼ਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘਣ ਤੱਕ ਸਾਨੂੰ ਅਠੱਤੀ ਸਾਲ ਲੱਗੇ, ਉਦੋਂ ਤੱਕ, ਲੜਨ ਵਾਲੇ ਆਦਮੀਆਂ ਦੀ ਉਹ ਪੂਰੀ ਪੀੜ੍ਹੀ ਡੇਰੇ ਤੋਂ ਖਤਮ ਹੋ ਗਈ ਸੀ, ਜਿਵੇਂ ਕਿ ਯਾਹਵੇਹ ਨੇ ਉਹਨਾਂ ਨਾਲ ਸਹੁੰ ਖਾਧੀ ਸੀ।

15ਯਾਹਵੇਹ ਦਾ ਹੱਥ ਉਹਨਾਂ ਦੇ ਵਿਰੁੱਧ ਸੀ ਜਦ ਤੱਕ ਉਹ ਸਾਰੇ ਦੇ ਸਾਰੇ ਡੇਰੇ ਵਿੱਚੋਂ ਪੂਰੀ ਤਰ੍ਹਾਂ ਮਿਟ ਨਾ ਜਾਂਦੇ।

16ਹੁਣ ਜਦੋਂ ਇਨ੍ਹਾਂ ਲੋਕਾਂ ਵਿੱਚੋਂ ਸਾਰੇ ਲੜਾਕੂ ਮਰ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.