ਬਿਵਸਥਾ 2

ਹੋਰੀ ਲੋਕ ਵੀ ਸੇਈਰ ਵਿੱਚ ਰਹਿੰਦੇ ਹੁੰਦੇ ਸਨ, ਪਰ ਏਸਾਓ ਦੇ ਉੱਤਰਾਧਿਕਾਰੀਆਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਹਨਾਂ ਨੇ ਆਪਣੇ ਅੱਗੋਂ ਹੋਰੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਸਥਾਨਾਂ ਵਿੱਚ ਵੱਸ ਗਏ, ਜਿਵੇਂ ਕਿ ਇਸਰਾਏਲ ਨੇ ਆਪਣੀ ਵਿਰਾਸਤ ਦੀ ਧਰਤੀ ਵਿੱਚ ਕੀਤਾ ਸੀ ਜੋ ਯਾਹਵੇਹ ਨੇ ਉਹਨਾਂ ਨੂੰ ਉਹਨਾਂ ਦੀ ਮਲਕੀਅਤ ਵਜੋਂ ਦਿੱਤਾ ਸੀ।)

Deuteronomy 2:12 (UKJV) The Horims also dwelt in Seir in time past; but the children of Esau succeeded them, when they had destroyed them from before them, and dwelt in their position; as Israel did unto the land of his possession, which the LORD gave unto them.

10(ਉੱਥੇ ਏਮੀ ਲੋਕ ਰਹਿੰਦੇ ਸਨ, ਇਹ ਲੋਕ ਤਾਕਤਵਰ ਅਤੇ ਅਣਗਿਣਤ ਅਤੇ ਅਨਾਕੀਆਂ ਵਾਂਗ ਵੱਡੇ-ਵੱਡੇ ਅਤੇ ਉੱਚੇ-ਲੰਮੇ ਸਨ।

11ਅਨਾਕੀਆਂ ਵਾਂਗ, ਉਹ ਵੀ ਰਫ਼ਾਈਮ ਮੰਨੇ ਜਾਂਦੇ ਸਨ, ਪਰ ਮੋਆਬੀ ਲੋਕ ਉਹਨਾਂ ਨੂੰ ਏਮੀ ਕਹਿੰਦੇ ਸਨ।

12ਹੋਰੀ ਲੋਕ ਵੀ ਸੇਈਰ ਵਿੱਚ ਰਹਿੰਦੇ ਹੁੰਦੇ ਸਨ, ਪਰ ਏਸਾਓ ਦੇ ਉੱਤਰਾਧਿਕਾਰੀਆਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਹਨਾਂ ਨੇ ਆਪਣੇ ਅੱਗੋਂ ਹੋਰੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਸਥਾਨਾਂ ਵਿੱਚ ਵੱਸ ਗਏ, ਜਿਵੇਂ ਕਿ ਇਸਰਾਏਲ ਨੇ ਆਪਣੀ ਵਿਰਾਸਤ ਦੀ ਧਰਤੀ ਵਿੱਚ ਕੀਤਾ ਸੀ ਜੋ ਯਾਹਵੇਹ ਨੇ ਉਹਨਾਂ ਨੂੰ ਉਹਨਾਂ ਦੀ ਮਲਕੀਅਤ ਵਜੋਂ ਦਿੱਤਾ ਸੀ।)

13ਅਤੇ ਯਾਹਵੇਹ ਨੇ ਆਖਿਆ, “ਹੁਣ ਉੱਠੋ ਅਤੇ ਜ਼ਰਦ ਘਾਟੀ ਨੂੰ ਪਾਰ ਕਰੋ।” ਇਸ ਲਈ ਅਸੀਂ ਘਾਟੀ ਨੂੰ ਪਾਰ ਕੀਤਾ।

14ਕਾਦੇਸ਼ ਬਰਨੇਆ ਤੋਂ ਤੁਰ ਕੇ ਜ਼ਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘਣ ਤੱਕ ਸਾਨੂੰ ਅਠੱਤੀ ਸਾਲ ਲੱਗੇ, ਉਦੋਂ ਤੱਕ, ਲੜਨ ਵਾਲੇ ਆਦਮੀਆਂ ਦੀ ਉਹ ਪੂਰੀ ਪੀੜ੍ਹੀ ਡੇਰੇ ਤੋਂ ਖਤਮ ਹੋ ਗਈ ਸੀ, ਜਿਵੇਂ ਕਿ ਯਾਹਵੇਹ ਨੇ ਉਹਨਾਂ ਨਾਲ ਸਹੁੰ ਖਾਧੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.