ਬਿਵਸਥਾ 2

ਅਨਾਕੀਆਂ ਵਾਂਗ, ਉਹ ਵੀ ਰਫ਼ਾਈਮ ਮੰਨੇ ਜਾਂਦੇ ਸਨ, ਪਰ ਮੋਆਬੀ ਲੋਕ ਉਹਨਾਂ ਨੂੰ ਏਮੀ ਕਹਿੰਦੇ ਸਨ।

Deuteronomy 2:11 (UKJV) Which also were accounted giants, as the Anakims; but the Moabites called them Emims.

9ਤਦ ਯਾਹਵੇਹ ਨੇ ਮੈਨੂੰ ਆਖਿਆ, “ਮੋਆਬੀਆਂ ਨੂੰ ਤੰਗ ਨਾ ਕਰਨਾ ਅਤੇ ਨਾ ਹੀ ਉਹਨਾਂ ਨੂੰ ਯੁੱਧ ਲਈ ਉਕਸਾਉਣਾ ਕਿਉਂ ਜੋ ਮੈਂ ਤੁਹਾਨੂੰ ਉਹਨਾਂ ਦੀ ਧਰਤੀ ਦਾ ਕੋਈ ਹਿੱਸਾ ਨਹੀਂ ਦਿਆਂਗਾ। ਮੈਂ ਆਰ ਨਗਰ ਲੂਤ ਦੇ ਉੱਤਰਾਧਿਕਾਰੀਆਂ ਨੂੰ ਮਲਕੀਅਤ ਵਜੋਂ ਦੇ ਦਿੱਤਾ ਹੈ।”

10(ਉੱਥੇ ਏਮੀ ਲੋਕ ਰਹਿੰਦੇ ਸਨ, ਇਹ ਲੋਕ ਤਾਕਤਵਰ ਅਤੇ ਅਣਗਿਣਤ ਅਤੇ ਅਨਾਕੀਆਂ ਵਾਂਗ ਵੱਡੇ-ਵੱਡੇ ਅਤੇ ਉੱਚੇ-ਲੰਮੇ ਸਨ।

11ਅਨਾਕੀਆਂ ਵਾਂਗ, ਉਹ ਵੀ ਰਫ਼ਾਈਮ ਮੰਨੇ ਜਾਂਦੇ ਸਨ, ਪਰ ਮੋਆਬੀ ਲੋਕ ਉਹਨਾਂ ਨੂੰ ਏਮੀ ਕਹਿੰਦੇ ਸਨ।

12ਹੋਰੀ ਲੋਕ ਵੀ ਸੇਈਰ ਵਿੱਚ ਰਹਿੰਦੇ ਹੁੰਦੇ ਸਨ, ਪਰ ਏਸਾਓ ਦੇ ਉੱਤਰਾਧਿਕਾਰੀਆਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਹਨਾਂ ਨੇ ਆਪਣੇ ਅੱਗੋਂ ਹੋਰੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਸਥਾਨਾਂ ਵਿੱਚ ਵੱਸ ਗਏ, ਜਿਵੇਂ ਕਿ ਇਸਰਾਏਲ ਨੇ ਆਪਣੀ ਵਿਰਾਸਤ ਦੀ ਧਰਤੀ ਵਿੱਚ ਕੀਤਾ ਸੀ ਜੋ ਯਾਹਵੇਹ ਨੇ ਉਹਨਾਂ ਨੂੰ ਉਹਨਾਂ ਦੀ ਮਲਕੀਅਤ ਵਜੋਂ ਦਿੱਤਾ ਸੀ।)

13ਅਤੇ ਯਾਹਵੇਹ ਨੇ ਆਖਿਆ, “ਹੁਣ ਉੱਠੋ ਅਤੇ ਜ਼ਰਦ ਘਾਟੀ ਨੂੰ ਪਾਰ ਕਰੋ।” ਇਸ ਲਈ ਅਸੀਂ ਘਾਟੀ ਨੂੰ ਪਾਰ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.