13ਅਤੇ ਉਹ ਬੰਦੀਆਂ ਵਾਲੇ ਕੱਪੜੇ ਲਾ ਦੇਵੇ ਜੋ ਉਸ ਨੇ ਫੜੇ ਜਾਣ ਵੇਲੇ ਪਾਏ ਸਨ। ਜਦੋਂ ਉਹ ਤੇਰੇ ਘਰ ਵਿੱਚ ਰਹਿੰਦੀ ਹੈ ਅਤੇ ਪੂਰੇ ਇੱਕ ਮਹੀਨੇ ਤੱਕ ਆਪਣੇ ਮਾਤਾ-ਪਿਤਾ ਦਾ ਸੋਗ ਕਰਦੀ ਰਹੇ, ਤਦ ਤੂੰ ਉਹ ਦੇ ਕੋਲ ਜਾ ਕੇ ਉਸਦਾ ਪਤੀ ਬਣ ਸਕਦਾ ਹੈ ਅਤੇ ਉਹ ਤੇਰੀ ਪਤਨੀ ਹੋਵੇਗੀ।
14ਜੇਕਰ ਤੂੰ ਉਸ ਨਾਲ ਖੁਸ਼ ਨਾ ਹੋਵੇ ਤਾਂ ਉਸ ਨੂੰ ਜਿੱਥੇ ਚਾਹੇ ਜਾਣ ਦੇਵੀਂ। ਤੂੰ ਉਸ ਨੂੰ ਕਦੇ ਨਾ ਵੇਚੀ ਅਤੇ ਉਸਦੇ ਨਾਲ ਇੱਕ ਗੁਲਾਮ ਵਾਂਗ ਪੇਸ਼ ਨਾ ਆਵੀ, ਕਿਉਂਕਿ ਤੂੰ ਜੋ ਪਹਿਲਾ ਉਸਦੀ ਬੇਇੱਜ਼ਤੀ ਕੀਤੀ ਹੈ।
15ਜੇ ਕਿਸੇ ਮਨੁੱਖ ਦੀਆਂ ਦੋ ਪਤਨੀਆਂ ਹਨ ਅਤੇ ਉਹ ਇੱਕ ਨੂੰ ਪਿਆਰ ਕਰਦਾ ਹੋਵੇ ਪਰ ਦੂਜੀ ਨੂੰ ਨਹੀਂ ਅਤੇ ਦੋਵੇਂ ਉਸ ਲਈ ਪੁੱਤਰ ਪੈਦਾ ਕਰਦੀਆਂ ਹਨ ਪਰ ਜੇਠਾ ਪੁੱਤਰ ਉਸ ਪਤਨੀ ਦਾ ਹੋਵੇ ਜਿਸ ਨੂੰ ਉਹ ਪਿਆਰ ਨਹੀਂ ਕਰਦਾ,
16ਜਦੋਂ ਉਹ ਆਪਣੀ ਜਾਇਦਾਦ ਆਪਣੇ ਪੁੱਤਰਾਂ ਨੂੰ ਵੰਡੇ। ਤਾਂ ਉਹ ਪਿਆਰੀ ਦੇ ਪੁੱਤਰ ਨੂੰ ਘਿਣਾਉਣੀ ਦੇ ਪੁੱਤਰ ਦੇ ਬਦਲੇ ਜੋ ਸੱਚ-ਮੁੱਚ ਉਸਦਾ ਪਹਿਲੌਠਾ ਹੈ, ਪਹਿਲੌਠੇ ਦਾ ਹੱਕ ਨਹੀਂ ਦੇ ਸਕਦਾ
17ਉਸ ਨੂੰ ਆਪਣੀ ਘਿਣਾਉਣੀ ਪਤਨੀ ਦੇ ਪੁੱਤਰ ਨੂੰ ਆਪਣੇ ਸਭ ਕੁਝ ਦਾ ਦੁੱਗਣਾ ਹਿੱਸਾ ਦੇ ਕੇ ਉਸਨੂੰ ਪਹਿਲੌਠਾ ਮੰਨਣਾ ਚਾਹੀਦਾ ਹੈ। ਉਹ ਪੁੱਤਰ ਆਪਣੇ ਪਿਤਾ ਦੀ ਤਾਕਤ ਦੀ ਪਹਿਲੀ ਨਿਸ਼ਾਨੀ ਹੈ। ਪਹਿਲੌਠੇ ਦਾ ਹੱਕ ਉਸ ਦਾ ਹੀ ਹੈ।