ਬਿਵਸਥਾ 21

ਜਦੋਂ ਉਹ ਆਪਣੀ ਜਾਇਦਾਦ ਆਪਣੇ ਪੁੱਤਰਾਂ ਨੂੰ ਵੰਡੇ। ਤਾਂ ਉਹ ਪਿਆਰੀ ਦੇ ਪੁੱਤਰ ਨੂੰ ਘਿਣਾਉਣੀ ਦੇ ਪੁੱਤਰ ਦੇ ਬਦਲੇ ਜੋ ਸੱਚ-ਮੁੱਚ ਉਸਦਾ ਪਹਿਲੌਠਾ ਹੈ, ਪਹਿਲੌਠੇ ਦਾ ਹੱਕ ਨਹੀਂ ਦੇ ਸਕਦਾ

Deuteronomy 21:16 (UKJV) Then it shall be, when he makes his sons to inherit that which he has, that he may not make the son of the beloved firstborn before the son of the hated, which is indeed the firstborn:

14ਜੇਕਰ ਤੂੰ ਉਸ ਨਾਲ ਖੁਸ਼ ਨਾ ਹੋਵੇ ਤਾਂ ਉਸ ਨੂੰ ਜਿੱਥੇ ਚਾਹੇ ਜਾਣ ਦੇਵੀਂ। ਤੂੰ ਉਸ ਨੂੰ ਕਦੇ ਨਾ ਵੇਚੀ ਅਤੇ ਉਸਦੇ ਨਾਲ ਇੱਕ ਗੁਲਾਮ ਵਾਂਗ ਪੇਸ਼ ਨਾ ਆਵੀ, ਕਿਉਂਕਿ ਤੂੰ ਜੋ ਪਹਿਲਾ ਉਸਦੀ ਬੇਇੱਜ਼ਤੀ ਕੀਤੀ ਹੈ।

15ਜੇ ਕਿਸੇ ਮਨੁੱਖ ਦੀਆਂ ਦੋ ਪਤਨੀਆਂ ਹਨ ਅਤੇ ਉਹ ਇੱਕ ਨੂੰ ਪਿਆਰ ਕਰਦਾ ਹੋਵੇ ਪਰ ਦੂਜੀ ਨੂੰ ਨਹੀਂ ਅਤੇ ਦੋਵੇਂ ਉਸ ਲਈ ਪੁੱਤਰ ਪੈਦਾ ਕਰਦੀਆਂ ਹਨ ਪਰ ਜੇਠਾ ਪੁੱਤਰ ਉਸ ਪਤਨੀ ਦਾ ਹੋਵੇ ਜਿਸ ਨੂੰ ਉਹ ਪਿਆਰ ਨਹੀਂ ਕਰਦਾ,

16ਜਦੋਂ ਉਹ ਆਪਣੀ ਜਾਇਦਾਦ ਆਪਣੇ ਪੁੱਤਰਾਂ ਨੂੰ ਵੰਡੇ। ਤਾਂ ਉਹ ਪਿਆਰੀ ਦੇ ਪੁੱਤਰ ਨੂੰ ਘਿਣਾਉਣੀ ਦੇ ਪੁੱਤਰ ਦੇ ਬਦਲੇ ਜੋ ਸੱਚ-ਮੁੱਚ ਉਸਦਾ ਪਹਿਲੌਠਾ ਹੈ, ਪਹਿਲੌਠੇ ਦਾ ਹੱਕ ਨਹੀਂ ਦੇ ਸਕਦਾ

17ਉਸ ਨੂੰ ਆਪਣੀ ਘਿਣਾਉਣੀ ਪਤਨੀ ਦੇ ਪੁੱਤਰ ਨੂੰ ਆਪਣੇ ਸਭ ਕੁਝ ਦਾ ਦੁੱਗਣਾ ਹਿੱਸਾ ਦੇ ਕੇ ਉਸਨੂੰ ਪਹਿਲੌਠਾ ਮੰਨਣਾ ਚਾਹੀਦਾ ਹੈ। ਉਹ ਪੁੱਤਰ ਆਪਣੇ ਪਿਤਾ ਦੀ ਤਾਕਤ ਦੀ ਪਹਿਲੀ ਨਿਸ਼ਾਨੀ ਹੈ। ਪਹਿਲੌਠੇ ਦਾ ਹੱਕ ਉਸ ਦਾ ਹੀ ਹੈ।

18ਜੇ ਕਿਸੇ ਦਾ ਇੱਕ ਜ਼ਿੱਦੀ ਅਤੇ ਬਾਗ਼ੀ ਪੁੱਤਰ ਹੋਵੇ ਜੋ ਆਪਣੇ ਮਾਤਾ-ਪਿਤਾ ਦਾ ਕਹਿਣਾ ਨਹੀਂ ਮੰਨਦਾ ਅਤੇ ਜਦੋਂ ਉਹ ਉਸ ਨੂੰ ਅਨੁਸ਼ਾਸਨ ਦਿੰਦੇ ਹਨ ਤਾਂ ਉਹਨਾਂ ਦੀ ਗੱਲ ਨਹੀਂ ਸੁਣਦਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.