ਬਿਵਸਥਾ 21

ਉਸ ਨੂੰ ਆਪਣੀ ਘਿਣਾਉਣੀ ਪਤਨੀ ਦੇ ਪੁੱਤਰ ਨੂੰ ਆਪਣੇ ਸਭ ਕੁਝ ਦਾ ਦੁੱਗਣਾ ਹਿੱਸਾ ਦੇ ਕੇ ਉਸਨੂੰ ਪਹਿਲੌਠਾ ਮੰਨਣਾ ਚਾਹੀਦਾ ਹੈ। ਉਹ ਪੁੱਤਰ ਆਪਣੇ ਪਿਤਾ ਦੀ ਤਾਕਤ ਦੀ ਪਹਿਲੀ ਨਿਸ਼ਾਨੀ ਹੈ। ਪਹਿਲੌਠੇ ਦਾ ਹੱਕ ਉਸ ਦਾ ਹੀ ਹੈ।

Deuteronomy 21:17 (UKJV) But he shall acknowledge the son of the hated for the firstborn, by giving him a double portion of all that he has: for he is the beginning of his strength; the right of the firstborn is his.

15ਜੇ ਕਿਸੇ ਮਨੁੱਖ ਦੀਆਂ ਦੋ ਪਤਨੀਆਂ ਹਨ ਅਤੇ ਉਹ ਇੱਕ ਨੂੰ ਪਿਆਰ ਕਰਦਾ ਹੋਵੇ ਪਰ ਦੂਜੀ ਨੂੰ ਨਹੀਂ ਅਤੇ ਦੋਵੇਂ ਉਸ ਲਈ ਪੁੱਤਰ ਪੈਦਾ ਕਰਦੀਆਂ ਹਨ ਪਰ ਜੇਠਾ ਪੁੱਤਰ ਉਸ ਪਤਨੀ ਦਾ ਹੋਵੇ ਜਿਸ ਨੂੰ ਉਹ ਪਿਆਰ ਨਹੀਂ ਕਰਦਾ,

16ਜਦੋਂ ਉਹ ਆਪਣੀ ਜਾਇਦਾਦ ਆਪਣੇ ਪੁੱਤਰਾਂ ਨੂੰ ਵੰਡੇ। ਤਾਂ ਉਹ ਪਿਆਰੀ ਦੇ ਪੁੱਤਰ ਨੂੰ ਘਿਣਾਉਣੀ ਦੇ ਪੁੱਤਰ ਦੇ ਬਦਲੇ ਜੋ ਸੱਚ-ਮੁੱਚ ਉਸਦਾ ਪਹਿਲੌਠਾ ਹੈ, ਪਹਿਲੌਠੇ ਦਾ ਹੱਕ ਨਹੀਂ ਦੇ ਸਕਦਾ

17ਉਸ ਨੂੰ ਆਪਣੀ ਘਿਣਾਉਣੀ ਪਤਨੀ ਦੇ ਪੁੱਤਰ ਨੂੰ ਆਪਣੇ ਸਭ ਕੁਝ ਦਾ ਦੁੱਗਣਾ ਹਿੱਸਾ ਦੇ ਕੇ ਉਸਨੂੰ ਪਹਿਲੌਠਾ ਮੰਨਣਾ ਚਾਹੀਦਾ ਹੈ। ਉਹ ਪੁੱਤਰ ਆਪਣੇ ਪਿਤਾ ਦੀ ਤਾਕਤ ਦੀ ਪਹਿਲੀ ਨਿਸ਼ਾਨੀ ਹੈ। ਪਹਿਲੌਠੇ ਦਾ ਹੱਕ ਉਸ ਦਾ ਹੀ ਹੈ।

18ਜੇ ਕਿਸੇ ਦਾ ਇੱਕ ਜ਼ਿੱਦੀ ਅਤੇ ਬਾਗ਼ੀ ਪੁੱਤਰ ਹੋਵੇ ਜੋ ਆਪਣੇ ਮਾਤਾ-ਪਿਤਾ ਦਾ ਕਹਿਣਾ ਨਹੀਂ ਮੰਨਦਾ ਅਤੇ ਜਦੋਂ ਉਹ ਉਸ ਨੂੰ ਅਨੁਸ਼ਾਸਨ ਦਿੰਦੇ ਹਨ ਤਾਂ ਉਹਨਾਂ ਦੀ ਗੱਲ ਨਹੀਂ ਸੁਣਦਾ,

19ਉਸ ਦੇ ਪਿਤਾ ਅਤੇ ਮਾਤਾ ਉਸ ਨੂੰ ਫੜ ਕੇ ਉਸਨੂੰ ਸ਼ਹਿਰ ਦੇ ਬਜ਼ੁਰਗਾਂ ਕੋਲ, ਸ਼ਹਿਰ ਦੇ ਫਾਟਕ ਉੱਤੇ ਲੈ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.