ਬਿਵਸਥਾ 22

ਜੇ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਕਰੇ ਅਤੇ ਉਸ ਦੇ ਨਾਲ ਸੰਗ ਕਰਨ ਤੋਂ ਬਾਅਦ, ਉਸ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਵੇ।

Deuteronomy 22:13 (UKJV) If any man take a wife, and go in unto her, and hate her,

11ਤੁਸੀਂ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਕੱਪੜਾ ਨਾ ਪਹਿਨਣਾ।

12ਜਿਸ ਕੱਪੜੇ ਨੂੰ ਤੁਸੀਂ ਪਹਿਨਦੇ ਹੋ ਉਸ ਦੇ ਚਾਰੇ ਕੋਨਿਆਂ ਉੱਤੇ ਝਾਲਰ ਲਗਾਉਣਾ।

13ਜੇ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਕਰੇ ਅਤੇ ਉਸ ਦੇ ਨਾਲ ਸੰਗ ਕਰਨ ਤੋਂ ਬਾਅਦ, ਉਸ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਵੇ।

14ਅਤੇ ਉਸ ਨੂੰ ਬਦਨਾਮ ਕਰਦਾ ਹੈ ਅਤੇ ਉਸ ਨੂੰ ਬੁਰਾ-ਭਲਾ ਕਹਿੰਦਾ ਹੈ, “ਮੈਂ ਇਸ ਔਰਤ ਨਾਲ ਵਿਆਹ ਕੀਤਾ, ਪਰ ਜਦੋਂ ਮੈਂ ਇਸ ਦੇ ਕੋਲ ਆਇਆ, ਤਾਂ ਮੈਨੂੰ ਉਸਦੇ ਕੁਆਰੀ ਹੋਣ ਦਾ ਸਬੂਤ ਨਹੀਂ ਮਿਲਿਆ,”

15ਤਦ ਉਸ ਮੁਟਿਆਰ ਦੇ ਪਿਤਾ ਅਤੇ ਮਾਤਾ ਉਸਦੇ ਕੁਆਰੇਪਣ ਦੇ ਨਿਸ਼ਾਨ ਲੈ ਕੇ, ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉੱਤੇ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.