9ਆਪਣੇ ਅੰਗੂਰੀ ਬਾਗ਼ ਵਿੱਚ ਦੋ ਕਿਸਮਾਂ ਦੇ ਬੀਜ ਨਾ ਬੀਜੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਸਿਰਫ ਉਹ ਫ਼ਸਲਾਂ ਹੀ ਨਹੀਂ ਜਿਹੜੀਆਂ ਤੁਸੀਂ ਬੀਜਦੇ ਹੋ, ਸਗੋਂ ਅੰਗੂਰਾਂ ਦੇ ਬਾਗ਼ ਦਾ ਫ਼ਲ ਵੀ ਅਸ਼ੁੱਧ ਹੋ ਜਾਵੇਗਾ।
10ਬਲਦ ਅਤੇ ਗਧੇ ਨੂੰ ਜੋੜ ਕੇ ਹਲ ਨਾ ਚਲਾਓ।
11ਤੁਸੀਂ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਕੱਪੜਾ ਨਾ ਪਹਿਨਣਾ।
12ਜਿਸ ਕੱਪੜੇ ਨੂੰ ਤੁਸੀਂ ਪਹਿਨਦੇ ਹੋ ਉਸ ਦੇ ਚਾਰੇ ਕੋਨਿਆਂ ਉੱਤੇ ਝਾਲਰ ਲਗਾਉਣਾ।
13ਜੇ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਕਰੇ ਅਤੇ ਉਸ ਦੇ ਨਾਲ ਸੰਗ ਕਰਨ ਤੋਂ ਬਾਅਦ, ਉਸ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਵੇ।