ਬਿਵਸਥਾ 22

ਆਪਣੇ ਅੰਗੂਰੀ ਬਾਗ਼ ਵਿੱਚ ਦੋ ਕਿਸਮਾਂ ਦੇ ਬੀਜ ਨਾ ਬੀਜੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਸਿਰਫ ਉਹ ਫ਼ਸਲਾਂ ਹੀ ਨਹੀਂ ਜਿਹੜੀਆਂ ਤੁਸੀਂ ਬੀਜਦੇ ਹੋ, ਸਗੋਂ ਅੰਗੂਰਾਂ ਦੇ ਬਾਗ਼ ਦਾ ਫ਼ਲ ਵੀ ਅਸ਼ੁੱਧ ਹੋ ਜਾਵੇਗਾ।

Deuteronomy 22:9 (UKJV) You shall not sow your vineyard with divers seeds: lest the fruit of your seed which you have sown, and the fruit of your vineyard, be defiled.

7ਤੁਸੀਂ ਬੱਚੇ ਨੂੰ ਤਾਂ ਲੈ ਸਕਦੇ ਹੋ ਪਰ ਮਾਂ ਨੂੰ ਛੱਡ ਦੇਣਾ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਲੰਬੀ ਉਮਰ ਹੋਵੇ।

8ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ, ਤਾਂ ਆਪਣੀ ਛੱਤ ਦੇ ਆਲੇ-ਦੁਆਲੇ ਇੱਕ ਬਨੇਰਾ ਬਣਾਵੋ, ਤਾਂ ਜੇ ਕੋਈ ਛੱਤ ਤੋਂ ਡਿੱਗ ਜਾਵੇ ਤਾਂ ਤੁਸੀਂ ਆਪਣੇ ਘਰ ਵਿੱਚ ਖੂਨ-ਖਰਾਬੇ ਦਾ ਦੋਸ਼ ਨਾ ਲਿਆਵੋ।

9ਆਪਣੇ ਅੰਗੂਰੀ ਬਾਗ਼ ਵਿੱਚ ਦੋ ਕਿਸਮਾਂ ਦੇ ਬੀਜ ਨਾ ਬੀਜੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਸਿਰਫ ਉਹ ਫ਼ਸਲਾਂ ਹੀ ਨਹੀਂ ਜਿਹੜੀਆਂ ਤੁਸੀਂ ਬੀਜਦੇ ਹੋ, ਸਗੋਂ ਅੰਗੂਰਾਂ ਦੇ ਬਾਗ਼ ਦਾ ਫ਼ਲ ਵੀ ਅਸ਼ੁੱਧ ਹੋ ਜਾਵੇਗਾ।

10ਬਲਦ ਅਤੇ ਗਧੇ ਨੂੰ ਜੋੜ ਕੇ ਹਲ ਨਾ ਚਲਾਓ।

11ਤੁਸੀਂ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਕੱਪੜਾ ਨਾ ਪਹਿਨਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.