10ਬਲਦ ਅਤੇ ਗਧੇ ਨੂੰ ਜੋੜ ਕੇ ਹਲ ਨਾ ਚਲਾਓ।
11ਤੁਸੀਂ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਕੱਪੜਾ ਨਾ ਪਹਿਨਣਾ।
12ਜਿਸ ਕੱਪੜੇ ਨੂੰ ਤੁਸੀਂ ਪਹਿਨਦੇ ਹੋ ਉਸ ਦੇ ਚਾਰੇ ਕੋਨਿਆਂ ਉੱਤੇ ਝਾਲਰ ਲਗਾਉਣਾ।
13ਜੇ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਕਰੇ ਅਤੇ ਉਸ ਦੇ ਨਾਲ ਸੰਗ ਕਰਨ ਤੋਂ ਬਾਅਦ, ਉਸ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਵੇ।
14ਅਤੇ ਉਸ ਨੂੰ ਬਦਨਾਮ ਕਰਦਾ ਹੈ ਅਤੇ ਉਸ ਨੂੰ ਬੁਰਾ-ਭਲਾ ਕਹਿੰਦਾ ਹੈ, “ਮੈਂ ਇਸ ਔਰਤ ਨਾਲ ਵਿਆਹ ਕੀਤਾ, ਪਰ ਜਦੋਂ ਮੈਂ ਇਸ ਦੇ ਕੋਲ ਆਇਆ, ਤਾਂ ਮੈਨੂੰ ਉਸਦੇ ਕੁਆਰੀ ਹੋਣ ਦਾ ਸਬੂਤ ਨਹੀਂ ਮਿਲਿਆ,”