16ਅਤੇ ਉਸ ਕੁੜੀ ਦਾ ਪਿਤਾ ਬਜ਼ੁਰਗਾਂ ਨੂੰ ਆਖੇ, “ਮੈਂ ਆਪਣੀ ਧੀ ਦਾ ਵਿਆਹ ਇਸ ਆਦਮੀ ਨਾਲ ਕੀਤਾ ਸੀ, ਪਰ ਉਹ ਉਸਨੂੰ ਪਸੰਦ ਨਹੀਂ ਕਰਦਾ।
17ਅਤੇ ਵੇਖੋ ਉਹ ਇਹ ਆਖ ਕੇ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਗਾਉਂਦਾ ਹੈ, ‘ਕਿ ਮੈਂ ਤੇਰੀ ਧੀ ਵਿੱਚ ਕੁਆਰੇਪਣ ਦੇ ਨਿਸ਼ਾਨ ਨਹੀਂ ਪਾਏ।’ ਪਰ ਮੇਰੀ ਧੀ ਦੇ ਕੁਆਰੇਪਣ ਦੇ ਨਿਸ਼ਾਨ ਇਹ ਹਨ।” ਫ਼ੇਰ ਉਸਦੇ ਮਾਪੇ ਸ਼ਹਿਰ ਦੇ ਬਜ਼ੁਰਗਾਂ ਦੇ ਸਾਹਮਣੇ ਉਹ ਕੱਪੜਾ ਦਿਖਾਉਣ।
18ਅਤੇ ਬਜ਼ੁਰਗ ਉਸ ਮਨੁੱਖ ਨੂੰ ਫੜ ਕੇ ਸਜ਼ਾ ਦੇਣਗੇ।
19ਉਹ ਉਸ ਉੱਤੇ ਸੌ ਸ਼ਕੇਲ ਚਾਂਦੀ ਦਾ ਜੁਰਮਾਨਾ ਕਰਕੇ ਉਸ ਮੁਟਿਆਰ ਦੇ ਪਿਤਾ ਨੂੰ ਦੇ ਦੇਣ ਕਿਉਂਕਿ ਇਸ ਮਨੁੱਖ ਨੇ ਇੱਕ ਇਸਰਾਏਲੀ ਕੁਆਰੀ ਨੂੰ ਬਦਨਾਮ ਕੀਤਾ ਹੈ। ਉਹ ਉਸਦੀ ਪਤਨੀ ਬਣੀ ਰਹੇਗੀ, ਉਸਨੂੰ ਜਿੰਨਾ ਚਿਰ ਉਹ ਜਿਉਂਦਾ ਹੈ ਤਲਾਕ ਨਹੀਂ ਦੇਣਾ ਚਾਹੀਦਾ।
20ਪਰ ਜੇ ਇਹ ਦੋਸ਼ ਸੱਚਾ ਹੋਵੇ ਅਤੇ ਉਸ ਮੁਟਿਆਰ ਦੇ ਵਿੱਚ ਕੁਆਰੀ ਹੋਣ ਦੇ ਨਿਸ਼ਾਨ ਨਾ ਪਾਏ ਜਾਣ,