ਬਿਵਸਥਾ 22

ਉਹ ਉਸ ਉੱਤੇ ਸੌ ਸ਼ਕੇਲ ਚਾਂਦੀ ਦਾ ਜੁਰਮਾਨਾ ਕਰਕੇ ਉਸ ਮੁਟਿਆਰ ਦੇ ਪਿਤਾ ਨੂੰ ਦੇ ਦੇਣ ਕਿਉਂਕਿ ਇਸ ਮਨੁੱਖ ਨੇ ਇੱਕ ਇਸਰਾਏਲੀ ਕੁਆਰੀ ਨੂੰ ਬਦਨਾਮ ਕੀਤਾ ਹੈ। ਉਹ ਉਸਦੀ ਪਤਨੀ ਬਣੀ ਰਹੇਗੀ, ਉਸਨੂੰ ਜਿੰਨਾ ਚਿਰ ਉਹ ਜਿਉਂਦਾ ਹੈ ਤਲਾਕ ਨਹੀਂ ਦੇਣਾ ਚਾਹੀਦਾ।

Deuteronomy 22:19 (UKJV) And they shall fine him in an hundred shekels of silver, and give them unto the father of the damsel, because he has brought up an evil name upon a virgin of Israel: and she shall be his wife; he may not put her away all his days.

17ਅਤੇ ਵੇਖੋ ਉਹ ਇਹ ਆਖ ਕੇ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਗਾਉਂਦਾ ਹੈ, ‘ਕਿ ਮੈਂ ਤੇਰੀ ਧੀ ਵਿੱਚ ਕੁਆਰੇਪਣ ਦੇ ਨਿਸ਼ਾਨ ਨਹੀਂ ਪਾਏ।’ ਪਰ ਮੇਰੀ ਧੀ ਦੇ ਕੁਆਰੇਪਣ ਦੇ ਨਿਸ਼ਾਨ ਇਹ ਹਨ।” ਫ਼ੇਰ ਉਸਦੇ ਮਾਪੇ ਸ਼ਹਿਰ ਦੇ ਬਜ਼ੁਰਗਾਂ ਦੇ ਸਾਹਮਣੇ ਉਹ ਕੱਪੜਾ ਦਿਖਾਉਣ।

18ਅਤੇ ਬਜ਼ੁਰਗ ਉਸ ਮਨੁੱਖ ਨੂੰ ਫੜ ਕੇ ਸਜ਼ਾ ਦੇਣਗੇ।

19ਉਹ ਉਸ ਉੱਤੇ ਸੌ ਸ਼ਕੇਲ ਚਾਂਦੀ ਦਾ ਜੁਰਮਾਨਾ ਕਰਕੇ ਉਸ ਮੁਟਿਆਰ ਦੇ ਪਿਤਾ ਨੂੰ ਦੇ ਦੇਣ ਕਿਉਂਕਿ ਇਸ ਮਨੁੱਖ ਨੇ ਇੱਕ ਇਸਰਾਏਲੀ ਕੁਆਰੀ ਨੂੰ ਬਦਨਾਮ ਕੀਤਾ ਹੈ। ਉਹ ਉਸਦੀ ਪਤਨੀ ਬਣੀ ਰਹੇਗੀ, ਉਸਨੂੰ ਜਿੰਨਾ ਚਿਰ ਉਹ ਜਿਉਂਦਾ ਹੈ ਤਲਾਕ ਨਹੀਂ ਦੇਣਾ ਚਾਹੀਦਾ।

20ਪਰ ਜੇ ਇਹ ਦੋਸ਼ ਸੱਚਾ ਹੋਵੇ ਅਤੇ ਉਸ ਮੁਟਿਆਰ ਦੇ ਵਿੱਚ ਕੁਆਰੀ ਹੋਣ ਦੇ ਨਿਸ਼ਾਨ ਨਾ ਪਾਏ ਜਾਣ,

21ਤਾਂ ਉਸ ਨੂੰ ਉਸ ਦੇ ਪਿਤਾ ਦੇ ਘਰ ਦੇ ਦਰਵਾਜ਼ੇ ਉੱਤੇ ਲਿਆਂਦਾ ਜਾਵੇ ਅਤੇ ਉੱਥੇ ਉਸ ਦੇ ਨਗਰ ਦੇ ਪੁਰਖ ਉਸ ਨੂੰ ਪੱਥਰਾਂ ਨਾਲ ਮਾਰ ਸੁੱਟਣ ਕਿਉਂਕਿ ਉਸਨੇ ਆਪਣੇ ਪਿਤਾ ਦੇ ਘਰ ਵਿੱਚ ਵਿਭਚਾਰ ਕਰਕੇ ਇਸਰਾਏਲ ਵਿੱਚ ਅਜਿਹਾ ਕੰਮ ਕੀਤਾ ਹੈ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.