ਬਿਵਸਥਾ 22

ਅਤੇ ਉਸ ਕੁੜੀ ਦਾ ਪਿਤਾ ਬਜ਼ੁਰਗਾਂ ਨੂੰ ਆਖੇ, “ਮੈਂ ਆਪਣੀ ਧੀ ਦਾ ਵਿਆਹ ਇਸ ਆਦਮੀ ਨਾਲ ਕੀਤਾ ਸੀ, ਪਰ ਉਹ ਉਸਨੂੰ ਪਸੰਦ ਨਹੀਂ ਕਰਦਾ।

Deuteronomy 22:16 (UKJV) And the damsel's father shall say unto the elders, I gave my daughter unto this man to wife, and he hates her;

14ਅਤੇ ਉਸ ਨੂੰ ਬਦਨਾਮ ਕਰਦਾ ਹੈ ਅਤੇ ਉਸ ਨੂੰ ਬੁਰਾ-ਭਲਾ ਕਹਿੰਦਾ ਹੈ, “ਮੈਂ ਇਸ ਔਰਤ ਨਾਲ ਵਿਆਹ ਕੀਤਾ, ਪਰ ਜਦੋਂ ਮੈਂ ਇਸ ਦੇ ਕੋਲ ਆਇਆ, ਤਾਂ ਮੈਨੂੰ ਉਸਦੇ ਕੁਆਰੀ ਹੋਣ ਦਾ ਸਬੂਤ ਨਹੀਂ ਮਿਲਿਆ,”

15ਤਦ ਉਸ ਮੁਟਿਆਰ ਦੇ ਪਿਤਾ ਅਤੇ ਮਾਤਾ ਉਸਦੇ ਕੁਆਰੇਪਣ ਦੇ ਨਿਸ਼ਾਨ ਲੈ ਕੇ, ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉੱਤੇ ਜਾਣ।

16ਅਤੇ ਉਸ ਕੁੜੀ ਦਾ ਪਿਤਾ ਬਜ਼ੁਰਗਾਂ ਨੂੰ ਆਖੇ, “ਮੈਂ ਆਪਣੀ ਧੀ ਦਾ ਵਿਆਹ ਇਸ ਆਦਮੀ ਨਾਲ ਕੀਤਾ ਸੀ, ਪਰ ਉਹ ਉਸਨੂੰ ਪਸੰਦ ਨਹੀਂ ਕਰਦਾ।

17ਅਤੇ ਵੇਖੋ ਉਹ ਇਹ ਆਖ ਕੇ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਗਾਉਂਦਾ ਹੈ, ‘ਕਿ ਮੈਂ ਤੇਰੀ ਧੀ ਵਿੱਚ ਕੁਆਰੇਪਣ ਦੇ ਨਿਸ਼ਾਨ ਨਹੀਂ ਪਾਏ।’ ਪਰ ਮੇਰੀ ਧੀ ਦੇ ਕੁਆਰੇਪਣ ਦੇ ਨਿਸ਼ਾਨ ਇਹ ਹਨ।” ਫ਼ੇਰ ਉਸਦੇ ਮਾਪੇ ਸ਼ਹਿਰ ਦੇ ਬਜ਼ੁਰਗਾਂ ਦੇ ਸਾਹਮਣੇ ਉਹ ਕੱਪੜਾ ਦਿਖਾਉਣ।

18ਅਤੇ ਬਜ਼ੁਰਗ ਉਸ ਮਨੁੱਖ ਨੂੰ ਫੜ ਕੇ ਸਜ਼ਾ ਦੇਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.