11ਬਾਹਰ ਰਹੋ ਅਤੇ ਜਿਸ ਗੁਆਂਢੀ ਨੂੰ ਤੁਸੀਂ ਕਰਜ਼ਾ ਦਿੰਦੇ ਹੋ, ਉਹ ਆਪਣੀ ਗਿਰਵੀ ਰੱਖਣ ਵਾਲੀ ਚੀਜ਼ ਤੇਰੇ ਕੋਲ ਬਾਹਰ ਲੈ ਆਵੇ।
12ਜੇਕਰ ਉਹ ਗਰੀਬ ਹੈ, ਤਾਂ ਆਪਣੇ ਕੋਲ ਉਸਦੇ ਗਹਿਣੇ ਰੱਖ ਕੇ ਸੌਂ ਨਾ ਜਾਵੀਂ।
13ਸੂਰਜ ਡੁੱਬਣ ਤੇ, ਤੁਹਾਨੂੰ ਲਾਜ਼ਮੀ ਤੌਰ ਤੇ ਉਸ ਨੂੰ ਬੰਧਕ ਵਾਪਸ ਕਰਨਾ ਚਾਹੀਦਾ ਹੈ, ਤਾਂ ਜੋ ਉਹ ਉਸ ਕੱਪੜੇ ਨੂੰ ਪਹਿਨ ਕੇ ਸੌਂ ਸਕੇ ਅਤੇ ਉਸ ਦੇ ਦਿਲ ਵਿੱਚੋਂ ਤੁਹਾਡੇ ਵੱਲ ਆਸ਼ੀਰਵਾਦ ਨਿਕਲੇ। ਯਾਹਵੇਹ, ਤੁਹਾਡੇ ਪਰਮੇਸ਼ਵਰ, ਦੀ ਨਿਗਾਹ ਵਿੱਚ, ਇਹ ਤੁਹਾਡੇ ਲਈ ਧਰਮ ਮੰਨਿਆ ਜਾਵੇਗਾ।
14ਕਿਸੇ ਮਜ਼ਦੂਰ ਗਰੀਬ ਅਤੇ ਲੋੜਵੰਦ ਤੇ ਅੱਤਿਆਚਾਰ ਨਾ ਕਰਨਾ, ਭਾਵੇਂ ਉਹ ਕੰਮ ਕਰਨ ਵਾਲਾ ਕੋਈ ਇਸਰਾਏਲੀ ਹੋਵੇ ਜਾਂ ਤੁਹਾਡੇ ਕਿਸੇ ਨਗਰ ਵਿੱਚ ਰਹਿੰਦਾ ਪਰਦੇਸੀ ਹੋਵੇ।
15ਹਰ ਰੋਜ਼ ਸੂਰਜ ਡੁੱਬਣ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦੇ ਦਿਓ ਕਿਉਂ ਜੋ ਉਹ ਗਰੀਬ ਹਨ ਅਤੇ ਉਸ ਦੀ ਜ਼ਰੂਰਤ ਹੋਵੇਗੀ। ਨਹੀਂ ਤਾਂ ਉਹ ਤੇਰੇ ਵਿਰੁੱਧ ਯਾਹਵੇਹ ਦੇ ਅੱਗੇ ਦੁਹਾਈ ਦੇਵੇ, ਅਤੇ ਤੁਸੀਂ ਪਾਪ ਦੇ ਦੋਸ਼ੀ ਹੋਵੋਗੇ।