ਬਿਵਸਥਾ 24

ਕਿਸੇ ਮਜ਼ਦੂਰ ਗਰੀਬ ਅਤੇ ਲੋੜਵੰਦ ਤੇ ਅੱਤਿਆਚਾਰ ਨਾ ਕਰਨਾ, ਭਾਵੇਂ ਉਹ ਕੰਮ ਕਰਨ ਵਾਲਾ ਕੋਈ ਇਸਰਾਏਲੀ ਹੋਵੇ ਜਾਂ ਤੁਹਾਡੇ ਕਿਸੇ ਨਗਰ ਵਿੱਚ ਰਹਿੰਦਾ ਪਰਦੇਸੀ ਹੋਵੇ।

Deuteronomy 24:14 (UKJV) You shall not oppress an hired servant that is poor and needy, whether he be of your brethren, or of your strangers that are in your land within your gates:

12ਜੇਕਰ ਉਹ ਗਰੀਬ ਹੈ, ਤਾਂ ਆਪਣੇ ਕੋਲ ਉਸਦੇ ਗਹਿਣੇ ਰੱਖ ਕੇ ਸੌਂ ਨਾ ਜਾਵੀਂ।

13ਸੂਰਜ ਡੁੱਬਣ ਤੇ, ਤੁਹਾਨੂੰ ਲਾਜ਼ਮੀ ਤੌਰ ਤੇ ਉਸ ਨੂੰ ਬੰਧਕ ਵਾਪਸ ਕਰਨਾ ਚਾਹੀਦਾ ਹੈ, ਤਾਂ ਜੋ ਉਹ ਉਸ ਕੱਪੜੇ ਨੂੰ ਪਹਿਨ ਕੇ ਸੌਂ ਸਕੇ ਅਤੇ ਉਸ ਦੇ ਦਿਲ ਵਿੱਚੋਂ ਤੁਹਾਡੇ ਵੱਲ ਆਸ਼ੀਰਵਾਦ ਨਿਕਲੇ। ਯਾਹਵੇਹ, ਤੁਹਾਡੇ ਪਰਮੇਸ਼ਵਰ, ਦੀ ਨਿਗਾਹ ਵਿੱਚ, ਇਹ ਤੁਹਾਡੇ ਲਈ ਧਰਮ ਮੰਨਿਆ ਜਾਵੇਗਾ।

14ਕਿਸੇ ਮਜ਼ਦੂਰ ਗਰੀਬ ਅਤੇ ਲੋੜਵੰਦ ਤੇ ਅੱਤਿਆਚਾਰ ਨਾ ਕਰਨਾ, ਭਾਵੇਂ ਉਹ ਕੰਮ ਕਰਨ ਵਾਲਾ ਕੋਈ ਇਸਰਾਏਲੀ ਹੋਵੇ ਜਾਂ ਤੁਹਾਡੇ ਕਿਸੇ ਨਗਰ ਵਿੱਚ ਰਹਿੰਦਾ ਪਰਦੇਸੀ ਹੋਵੇ।

15ਹਰ ਰੋਜ਼ ਸੂਰਜ ਡੁੱਬਣ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦੇ ਦਿਓ ਕਿਉਂ ਜੋ ਉਹ ਗਰੀਬ ਹਨ ਅਤੇ ਉਸ ਦੀ ਜ਼ਰੂਰਤ ਹੋਵੇਗੀ। ਨਹੀਂ ਤਾਂ ਉਹ ਤੇਰੇ ਵਿਰੁੱਧ ਯਾਹਵੇਹ ਦੇ ਅੱਗੇ ਦੁਹਾਈ ਦੇਵੇ, ਅਤੇ ਤੁਸੀਂ ਪਾਪ ਦੇ ਦੋਸ਼ੀ ਹੋਵੋਗੇ।

16ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਥਾਂ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ, ਨਾ ਹੀ ਬੱਚੇ ਆਪਣੇ ਮਾਤਾ-ਪਿਤਾ ਦੇ ਕਾਰਨ ਮਾਰੇ ਜਾਣ। ਹਰ ਇੱਕ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.