ਬਿਵਸਥਾ 24

ਹਰ ਰੋਜ਼ ਸੂਰਜ ਡੁੱਬਣ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦੇ ਦਿਓ ਕਿਉਂ ਜੋ ਉਹ ਗਰੀਬ ਹਨ ਅਤੇ ਉਸ ਦੀ ਜ਼ਰੂਰਤ ਹੋਵੇਗੀ। ਨਹੀਂ ਤਾਂ ਉਹ ਤੇਰੇ ਵਿਰੁੱਧ ਯਾਹਵੇਹ ਦੇ ਅੱਗੇ ਦੁਹਾਈ ਦੇਵੇ, ਅਤੇ ਤੁਸੀਂ ਪਾਪ ਦੇ ਦੋਸ਼ੀ ਹੋਵੋਗੇ।

Deuteronomy 24:15 (UKJV) At his day you shall give him his hire, neither shall the sun go down upon it; for he is poor, and sets his heart upon it: lest he cry against you unto the LORD, and it be sin unto you.

13ਸੂਰਜ ਡੁੱਬਣ ਤੇ, ਤੁਹਾਨੂੰ ਲਾਜ਼ਮੀ ਤੌਰ ਤੇ ਉਸ ਨੂੰ ਬੰਧਕ ਵਾਪਸ ਕਰਨਾ ਚਾਹੀਦਾ ਹੈ, ਤਾਂ ਜੋ ਉਹ ਉਸ ਕੱਪੜੇ ਨੂੰ ਪਹਿਨ ਕੇ ਸੌਂ ਸਕੇ ਅਤੇ ਉਸ ਦੇ ਦਿਲ ਵਿੱਚੋਂ ਤੁਹਾਡੇ ਵੱਲ ਆਸ਼ੀਰਵਾਦ ਨਿਕਲੇ। ਯਾਹਵੇਹ, ਤੁਹਾਡੇ ਪਰਮੇਸ਼ਵਰ, ਦੀ ਨਿਗਾਹ ਵਿੱਚ, ਇਹ ਤੁਹਾਡੇ ਲਈ ਧਰਮ ਮੰਨਿਆ ਜਾਵੇਗਾ।

14ਕਿਸੇ ਮਜ਼ਦੂਰ ਗਰੀਬ ਅਤੇ ਲੋੜਵੰਦ ਤੇ ਅੱਤਿਆਚਾਰ ਨਾ ਕਰਨਾ, ਭਾਵੇਂ ਉਹ ਕੰਮ ਕਰਨ ਵਾਲਾ ਕੋਈ ਇਸਰਾਏਲੀ ਹੋਵੇ ਜਾਂ ਤੁਹਾਡੇ ਕਿਸੇ ਨਗਰ ਵਿੱਚ ਰਹਿੰਦਾ ਪਰਦੇਸੀ ਹੋਵੇ।

15ਹਰ ਰੋਜ਼ ਸੂਰਜ ਡੁੱਬਣ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦੇ ਦਿਓ ਕਿਉਂ ਜੋ ਉਹ ਗਰੀਬ ਹਨ ਅਤੇ ਉਸ ਦੀ ਜ਼ਰੂਰਤ ਹੋਵੇਗੀ। ਨਹੀਂ ਤਾਂ ਉਹ ਤੇਰੇ ਵਿਰੁੱਧ ਯਾਹਵੇਹ ਦੇ ਅੱਗੇ ਦੁਹਾਈ ਦੇਵੇ, ਅਤੇ ਤੁਸੀਂ ਪਾਪ ਦੇ ਦੋਸ਼ੀ ਹੋਵੋਗੇ।

16ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਥਾਂ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ, ਨਾ ਹੀ ਬੱਚੇ ਆਪਣੇ ਮਾਤਾ-ਪਿਤਾ ਦੇ ਕਾਰਨ ਮਾਰੇ ਜਾਣ। ਹਰ ਇੱਕ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।

17ਪਰਦੇਸੀ ਜਾਂ ਯਤੀਮ ਨੂੰ ਨਿਆਂ ਤੋਂ ਵਾਂਝਾ ਨਾ ਰੱਖੋ, ਨਾ ਵਿਧਵਾ ਦੀ ਚਾਦਰ ਨੂੰ ਗਿਰਵੀ ਰੱਖੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.