14ਕਿਸੇ ਮਜ਼ਦੂਰ ਗਰੀਬ ਅਤੇ ਲੋੜਵੰਦ ਤੇ ਅੱਤਿਆਚਾਰ ਨਾ ਕਰਨਾ, ਭਾਵੇਂ ਉਹ ਕੰਮ ਕਰਨ ਵਾਲਾ ਕੋਈ ਇਸਰਾਏਲੀ ਹੋਵੇ ਜਾਂ ਤੁਹਾਡੇ ਕਿਸੇ ਨਗਰ ਵਿੱਚ ਰਹਿੰਦਾ ਪਰਦੇਸੀ ਹੋਵੇ।
15ਹਰ ਰੋਜ਼ ਸੂਰਜ ਡੁੱਬਣ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦੇ ਦਿਓ ਕਿਉਂ ਜੋ ਉਹ ਗਰੀਬ ਹਨ ਅਤੇ ਉਸ ਦੀ ਜ਼ਰੂਰਤ ਹੋਵੇਗੀ। ਨਹੀਂ ਤਾਂ ਉਹ ਤੇਰੇ ਵਿਰੁੱਧ ਯਾਹਵੇਹ ਦੇ ਅੱਗੇ ਦੁਹਾਈ ਦੇਵੇ, ਅਤੇ ਤੁਸੀਂ ਪਾਪ ਦੇ ਦੋਸ਼ੀ ਹੋਵੋਗੇ।
16ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਥਾਂ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ, ਨਾ ਹੀ ਬੱਚੇ ਆਪਣੇ ਮਾਤਾ-ਪਿਤਾ ਦੇ ਕਾਰਨ ਮਾਰੇ ਜਾਣ। ਹਰ ਇੱਕ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।
17ਪਰਦੇਸੀ ਜਾਂ ਯਤੀਮ ਨੂੰ ਨਿਆਂ ਤੋਂ ਵਾਂਝਾ ਨਾ ਰੱਖੋ, ਨਾ ਵਿਧਵਾ ਦੀ ਚਾਦਰ ਨੂੰ ਗਿਰਵੀ ਰੱਖੋ।
18ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ ਅਤੇ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਉੱਥੋਂ ਛੁਡਾਇਆ ਸੀ। ਇਸ ਲਈ ਮੈਂ ਤੁਹਾਨੂੰ ਅਜਿਹਾ ਕਰਨ ਦਾ ਹੁਕਮ ਦਿੰਦਾ ਹਾਂ।