ਬਿਵਸਥਾ 26

ਤੁਹਾਡਾ ਪਰਮੇਸ਼ਵਰ ਅੱਜ ਤੁਹਾਨੂੰ ਇਨ੍ਹਾਂ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦਾ ਹੁਕਮ ਦਿੰਦਾ ਹੈ, ਧਿਆਨ ਨਾਲ ਉਹਨਾਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਪਾਲਣਾ ਕਰੋ।

Deuteronomy 26:16 (UKJV) This day the LORD your God has commanded you to do these statutes and judgments: you shall therefore keep and do them with all yours heart, and with all your soul.

14ਮੈਂ ਸੋਗ ਵਿੱਚ ਹੁੰਦਿਆਂ ਪਵਿੱਤਰ ਭਾਗ ਵਿੱਚੋਂ ਕੁਝ ਨਹੀਂ ਖਾਧਾ, ਨਾ ਮੈਂ ਅਸ਼ੁੱਧ ਹੁੰਦਿਆਂ ਉਸ ਵਿੱਚੋਂ ਕੁਝ ਕੱਢਿਆ ਅਤੇ ਨਾ ਹੀ ਮੈਂ ਮੁਰਦਿਆਂ ਨੂੰ ਚੜ੍ਹਾਇਆ। ਮੈਂ ਆਪਣੇ ਪਰਮੇਸ਼ਵਰ ਦਾ ਹੁਕਮ ਮੰਨਿਆ ਹੈ; ਮੈਂ ਉਹ ਸਭ ਕੁਝ ਕੀਤਾ ਹੈ ਜਿਸਦਾ ਤੁਸੀਂ ਮੈਨੂੰ ਹੁਕਮ ਦਿੱਤਾ ਸੀ।

15ਆਪਣੇ ਪਵਿੱਤਰ ਨਿਵਾਸ ਅਸਥਾਨ, ਸਵਰਗ ਤੋਂ ਹੇਠਾਂ ਵੱਲ ਵੇਖ ਅਤੇ ਆਪਣੀ ਪਰਜਾ ਇਸਰਾਏਲ ਨੂੰ ਬਰਕਤ ਦੇ ਅਤੇ ਇਸ ਧਰਤੀ ਨੂੰ ਵੀ ਜਿਹੜੀ ਤੂੰ ਸਾਨੂੰ ਦਿੱਤੀ ਹੈ ਜਿਵੇਂ ਤੁਸੀਂ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ, ਜਿਸ ਦੇਸ਼ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।”

16ਤੁਹਾਡਾ ਪਰਮੇਸ਼ਵਰ ਅੱਜ ਤੁਹਾਨੂੰ ਇਨ੍ਹਾਂ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦਾ ਹੁਕਮ ਦਿੰਦਾ ਹੈ, ਧਿਆਨ ਨਾਲ ਉਹਨਾਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਪਾਲਣਾ ਕਰੋ।

17ਤੁਸੀਂ ਅੱਜ ਦੇ ਦਿਨ ਐਲਾਨ ਕੀਤਾ ਹੈ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਅਤੇ ਤੁਸੀਂ ਉਸ ਦੀ ਆਗਿਆਕਾਰੀ ਵਿੱਚ ਚੱਲੋਗੇ, ਤੁਸੀਂ ਉਸ ਦੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰੋਗੇ, ਤੁਸੀਂ ਉਸ ਦੀ ਆਵਾਜ਼ ਸੁਣੋਗੇ।

18ਅਤੇ ਯਾਹਵੇਹ ਨੇ ਅੱਜ ਦੇ ਦਿਨ ਐਲਾਨ ਕੀਤਾ ਹੈ ਕਿ ਤੁਸੀਂ ਉਸ ਦੇ ਲੋਕ ਹੋ, ਜਿਵੇਂ ਉਸ ਨੇ ਇਕਰਾਰ ਕੀਤਾ ਸੀ, ਉਸ ਦੀ ਕੀਮਤੀ ਜਾਇਦਾਦ ਹੋ ਅਤੇ ਤੁਸੀਂ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.