ਬਿਵਸਥਾ 26

ਤੁਸੀਂ ਅੱਜ ਦੇ ਦਿਨ ਐਲਾਨ ਕੀਤਾ ਹੈ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਅਤੇ ਤੁਸੀਂ ਉਸ ਦੀ ਆਗਿਆਕਾਰੀ ਵਿੱਚ ਚੱਲੋਗੇ, ਤੁਸੀਂ ਉਸ ਦੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰੋਗੇ, ਤੁਸੀਂ ਉਸ ਦੀ ਆਵਾਜ਼ ਸੁਣੋਗੇ।

Deuteronomy 26:17 (UKJV) You have stand as a witness to the LORD this day to be your God, and to walk in his ways, and to keep his statutes, and his commandments, and his judgments, and to hearken unto his voice:

15ਆਪਣੇ ਪਵਿੱਤਰ ਨਿਵਾਸ ਅਸਥਾਨ, ਸਵਰਗ ਤੋਂ ਹੇਠਾਂ ਵੱਲ ਵੇਖ ਅਤੇ ਆਪਣੀ ਪਰਜਾ ਇਸਰਾਏਲ ਨੂੰ ਬਰਕਤ ਦੇ ਅਤੇ ਇਸ ਧਰਤੀ ਨੂੰ ਵੀ ਜਿਹੜੀ ਤੂੰ ਸਾਨੂੰ ਦਿੱਤੀ ਹੈ ਜਿਵੇਂ ਤੁਸੀਂ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ, ਜਿਸ ਦੇਸ਼ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।”

16ਤੁਹਾਡਾ ਪਰਮੇਸ਼ਵਰ ਅੱਜ ਤੁਹਾਨੂੰ ਇਨ੍ਹਾਂ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦਾ ਹੁਕਮ ਦਿੰਦਾ ਹੈ, ਧਿਆਨ ਨਾਲ ਉਹਨਾਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਪਾਲਣਾ ਕਰੋ।

17ਤੁਸੀਂ ਅੱਜ ਦੇ ਦਿਨ ਐਲਾਨ ਕੀਤਾ ਹੈ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਅਤੇ ਤੁਸੀਂ ਉਸ ਦੀ ਆਗਿਆਕਾਰੀ ਵਿੱਚ ਚੱਲੋਗੇ, ਤੁਸੀਂ ਉਸ ਦੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰੋਗੇ, ਤੁਸੀਂ ਉਸ ਦੀ ਆਵਾਜ਼ ਸੁਣੋਗੇ।

18ਅਤੇ ਯਾਹਵੇਹ ਨੇ ਅੱਜ ਦੇ ਦਿਨ ਐਲਾਨ ਕੀਤਾ ਹੈ ਕਿ ਤੁਸੀਂ ਉਸ ਦੇ ਲੋਕ ਹੋ, ਜਿਵੇਂ ਉਸ ਨੇ ਇਕਰਾਰ ਕੀਤਾ ਸੀ, ਉਸ ਦੀ ਕੀਮਤੀ ਜਾਇਦਾਦ ਹੋ ਅਤੇ ਤੁਸੀਂ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ।

19ਉਸ ਨੇ ਐਲਾਨ ਕੀਤਾ ਹੈ ਕਿ ਉਹ ਤੁਹਾਨੂੰ ਉਸਤਤ, ਪ੍ਰਸਿੱਧੀ ਅਤੇ ਆਦਰ ਵਿੱਚ ਉਹਨਾਂ ਸਾਰੀਆਂ ਕੌਮਾਂ ਨਾਲੋਂ ਉੱਚਾ ਰੱਖੇਗਾ ਜਿਹੜੀਆਂ ਉਸ ਨੇ ਬਣਾਈਆਂ ਹਨ ਅਤੇ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੇ ਲਈ ਪਵਿੱਤਰ ਲੋਕ ਹੋਵੋਗੇ, ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.