ਬਿਵਸਥਾ 26

ਤਦ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਇਹ ਆਖਣਾ, “ਮੇਰਾ ਪਿਤਾ ਇੱਕ ਭਟਕਦਾ ਅਰਾਮੀ ਸੀ ਅਤੇ ਉਹ ਕੁਝ ਲੋਕਾਂ ਨਾਲ ਮਿਸਰ ਵਿੱਚ ਗਿਆ ਅਤੇ ਉੱਥੇ ਰਹਿ ਕੇ ਇੱਕ ਮਹਾਨ ਕੌਮ ਬਣ ਗਿਆ, ਸ਼ਕਤੀਸ਼ਾਲੀ ਅਤੇ ਅਨੇਕ।

Deuteronomy 26:5 (UKJV) And you shall speak and say before the LORD your God, A Syrian ready to perish was my father, and he went down into Egypt, and sojourned there with a few, and became there a nation, great, mighty, and populous:

3ਅਤੇ ਉਸ ਸਮੇਂ ਦੇ ਜਾਜਕਾਂ ਨੂੰ ਆਖਣਾ, “ਮੈਂ ਅੱਜ ਤੁਹਾਡੇ ਪਰਮੇਸ਼ਵਰ ਦੇ ਅੱਗੇ ਇਹ ਐਲਾਨ ਕਰਦਾ ਹਾਂ ਕਿ ਮੈਂ ਉਸ ਧਰਤੀ ਉੱਤੇ ਆ ਗਿਆ ਹਾਂ ਜਿਸ ਨੂੰ ਸਾਨੂੰ ਦੇਣ ਦੀ ਯਾਹਵੇਹ ਨੇ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।”

4ਜਾਜਕ ਤੁਹਾਡੇ ਹੱਥਾਂ ਵਿੱਚੋਂ ਟੋਕਰੀ ਲੈ ਲਵੇ ਅਤੇ ਇਸ ਨੂੰ ਤੁਹਾਡੇ ਪਰਮੇਸ਼ਵਰ ਯਾਹਵੇਹ ਦੀ ਜਗਵੇਦੀ ਦੇ ਅੱਗੇ ਰੱਖ ਦੇਵੇ।

5ਤਦ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਇਹ ਆਖਣਾ, “ਮੇਰਾ ਪਿਤਾ ਇੱਕ ਭਟਕਦਾ ਅਰਾਮੀ ਸੀ ਅਤੇ ਉਹ ਕੁਝ ਲੋਕਾਂ ਨਾਲ ਮਿਸਰ ਵਿੱਚ ਗਿਆ ਅਤੇ ਉੱਥੇ ਰਹਿ ਕੇ ਇੱਕ ਮਹਾਨ ਕੌਮ ਬਣ ਗਿਆ, ਸ਼ਕਤੀਸ਼ਾਲੀ ਅਤੇ ਅਨੇਕ।

6ਪਰ ਮਿਸਰੀਆਂ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ ਅਤੇ ਸਾਡੇ ਕੋਲੋ ਕਠੋਰ ਮਿਹਨਤ ਕਰਵਾਈ।

7ਤਦ ਅਸੀਂ ਆਪਣੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੂੰ ਪੁਕਾਰਿਆ, ਅਤੇ ਯਾਹਵੇਹ ਨੇ ਸਾਡੀ ਆਵਾਜ਼ ਸੁਣੀ ਅਤੇ ਸਾਡੇ ਦੁੱਖ, ਮਿਹਨਤ ਅਤੇ ਜ਼ੁਲਮ ਨੂੰ ਵੇਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.