5ਤਦ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਇਹ ਆਖਣਾ, “ਮੇਰਾ ਪਿਤਾ ਇੱਕ ਭਟਕਦਾ ਅਰਾਮੀ ਸੀ ਅਤੇ ਉਹ ਕੁਝ ਲੋਕਾਂ ਨਾਲ ਮਿਸਰ ਵਿੱਚ ਗਿਆ ਅਤੇ ਉੱਥੇ ਰਹਿ ਕੇ ਇੱਕ ਮਹਾਨ ਕੌਮ ਬਣ ਗਿਆ, ਸ਼ਕਤੀਸ਼ਾਲੀ ਅਤੇ ਅਨੇਕ।
6ਪਰ ਮਿਸਰੀਆਂ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ ਅਤੇ ਸਾਡੇ ਕੋਲੋ ਕਠੋਰ ਮਿਹਨਤ ਕਰਵਾਈ।
7ਤਦ ਅਸੀਂ ਆਪਣੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੂੰ ਪੁਕਾਰਿਆ, ਅਤੇ ਯਾਹਵੇਹ ਨੇ ਸਾਡੀ ਆਵਾਜ਼ ਸੁਣੀ ਅਤੇ ਸਾਡੇ ਦੁੱਖ, ਮਿਹਨਤ ਅਤੇ ਜ਼ੁਲਮ ਨੂੰ ਵੇਖਿਆ।
8ਸੋ ਯਾਹਵੇਹ ਨੇ ਸਾਨੂੰ ਮਿਸਰ ਵਿੱਚੋਂ ਇੱਕ ਬਲਵੰਤ ਹੱਥ ਅਤੇ ਫੈਲੀ ਹੋਈ ਬਾਂਹ ਨਾਲ, ਬਹੁਤ ਡਰ ਨਾਲ ਅਤੇ ਨਿਸ਼ਾਨਾਂ ਅਤੇ ਅਚੰਭਿਆਂ ਨਾਲ ਬਾਹਰ ਕੱਢਿਆ।
9ਉਹ ਸਾਨੂੰ ਇਸ ਸਥਾਨ ਉੱਤੇ ਲਿਆਇਆ ਅਤੇ ਸਾਨੂੰ ਇਹ ਧਰਤੀ ਦਿੱਤੀ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।