6ਪਰ ਮਿਸਰੀਆਂ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ ਅਤੇ ਸਾਡੇ ਕੋਲੋ ਕਠੋਰ ਮਿਹਨਤ ਕਰਵਾਈ।
7ਤਦ ਅਸੀਂ ਆਪਣੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੂੰ ਪੁਕਾਰਿਆ, ਅਤੇ ਯਾਹਵੇਹ ਨੇ ਸਾਡੀ ਆਵਾਜ਼ ਸੁਣੀ ਅਤੇ ਸਾਡੇ ਦੁੱਖ, ਮਿਹਨਤ ਅਤੇ ਜ਼ੁਲਮ ਨੂੰ ਵੇਖਿਆ।
8ਸੋ ਯਾਹਵੇਹ ਨੇ ਸਾਨੂੰ ਮਿਸਰ ਵਿੱਚੋਂ ਇੱਕ ਬਲਵੰਤ ਹੱਥ ਅਤੇ ਫੈਲੀ ਹੋਈ ਬਾਂਹ ਨਾਲ, ਬਹੁਤ ਡਰ ਨਾਲ ਅਤੇ ਨਿਸ਼ਾਨਾਂ ਅਤੇ ਅਚੰਭਿਆਂ ਨਾਲ ਬਾਹਰ ਕੱਢਿਆ।
9ਉਹ ਸਾਨੂੰ ਇਸ ਸਥਾਨ ਉੱਤੇ ਲਿਆਇਆ ਅਤੇ ਸਾਨੂੰ ਇਹ ਧਰਤੀ ਦਿੱਤੀ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।
10ਅਤੇ ਹੁਣ ਮੈਂ ਉਸ ਮਿੱਟੀ ਦਾ ਪਹਿਲਾ ਫਲ ਲਿਆ ਰਿਹਾ ਹਾਂ, ਜੋ ਤੁਸੀਂ ਹੇ ਯਾਹਵੇਹ ਮੈਨੂੰ ਦਿੱਤਾ ਹੈ।” ਆਪਣੇ ਪਰਮੇਸ਼ਵਰ ਅੱਗੇ ਟੋਕਰੀ ਰੱਖੋ ਅਤੇ ਉਸ ਅੱਗੇ ਮੱਥਾ ਟੇਕੋ।