8ਸੋ ਯਾਹਵੇਹ ਨੇ ਸਾਨੂੰ ਮਿਸਰ ਵਿੱਚੋਂ ਇੱਕ ਬਲਵੰਤ ਹੱਥ ਅਤੇ ਫੈਲੀ ਹੋਈ ਬਾਂਹ ਨਾਲ, ਬਹੁਤ ਡਰ ਨਾਲ ਅਤੇ ਨਿਸ਼ਾਨਾਂ ਅਤੇ ਅਚੰਭਿਆਂ ਨਾਲ ਬਾਹਰ ਕੱਢਿਆ।
9ਉਹ ਸਾਨੂੰ ਇਸ ਸਥਾਨ ਉੱਤੇ ਲਿਆਇਆ ਅਤੇ ਸਾਨੂੰ ਇਹ ਧਰਤੀ ਦਿੱਤੀ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।
10ਅਤੇ ਹੁਣ ਮੈਂ ਉਸ ਮਿੱਟੀ ਦਾ ਪਹਿਲਾ ਫਲ ਲਿਆ ਰਿਹਾ ਹਾਂ, ਜੋ ਤੁਸੀਂ ਹੇ ਯਾਹਵੇਹ ਮੈਨੂੰ ਦਿੱਤਾ ਹੈ।” ਆਪਣੇ ਪਰਮੇਸ਼ਵਰ ਅੱਗੇ ਟੋਕਰੀ ਰੱਖੋ ਅਤੇ ਉਸ ਅੱਗੇ ਮੱਥਾ ਟੇਕੋ।
11ਤਦ ਤੁਸੀਂ ਉਹਨਾਂ ਲੇਵੀਆਂ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਉਹਨਾਂ ਸਾਰੀਆਂ ਚੰਗੀਆਂ ਚੀਜ਼ਾਂ ਵਿੱਚ ਅਨੰਦ ਕਰਿਓ ਜਿਹੜੀਆਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਤੇ ਤੁਹਾਡੇ ਘਰਾਣੇ ਨੂੰ ਦਿੱਤੀਆਂ ਹਨ।
12ਜਦੋਂ ਤੁਸੀਂ ਤੀਜੇ ਸਾਲ ਅਰਥਾਤ ਦਸਵੰਧ ਦੇ ਸਾਲ ਵਿੱਚ ਆਪਣੀ ਸਾਰੀ ਉਪਜ ਦਾ ਦਸਵਾਂ ਹਿੱਸਾ ਨਿਸ਼ਚਿਤ ਕਰ ਲਉ ਤਾਂ ਤੁਸੀਂ ਉਹ ਲੇਵੀਆਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਦੇ ਦਿਓ ਤਾਂ ਜੋ ਉਹ ਆਪਣੇ ਕਸਬਿਆਂ ਵਿੱਚ ਖਾ ਸਕਣ ਅਤੇ ਸੰਤੁਸ਼ਟ ਰਹਿ ਸਕਣ।