ਬਿਵਸਥਾ 26

ਤਦ ਤੁਸੀਂ ਉਹਨਾਂ ਲੇਵੀਆਂ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਉਹਨਾਂ ਸਾਰੀਆਂ ਚੰਗੀਆਂ ਚੀਜ਼ਾਂ ਵਿੱਚ ਅਨੰਦ ਕਰਿਓ ਜਿਹੜੀਆਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਤੇ ਤੁਹਾਡੇ ਘਰਾਣੇ ਨੂੰ ਦਿੱਤੀਆਂ ਹਨ।

Deuteronomy 26:11 (UKJV) And you shall rejoice in every good thing which the LORD your God has given unto you, and unto yours house, you, and the Levite, and the stranger that is among you.

9ਉਹ ਸਾਨੂੰ ਇਸ ਸਥਾਨ ਉੱਤੇ ਲਿਆਇਆ ਅਤੇ ਸਾਨੂੰ ਇਹ ਧਰਤੀ ਦਿੱਤੀ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।

10ਅਤੇ ਹੁਣ ਮੈਂ ਉਸ ਮਿੱਟੀ ਦਾ ਪਹਿਲਾ ਫਲ ਲਿਆ ਰਿਹਾ ਹਾਂ, ਜੋ ਤੁਸੀਂ ਹੇ ਯਾਹਵੇਹ ਮੈਨੂੰ ਦਿੱਤਾ ਹੈ।” ਆਪਣੇ ਪਰਮੇਸ਼ਵਰ ਅੱਗੇ ਟੋਕਰੀ ਰੱਖੋ ਅਤੇ ਉਸ ਅੱਗੇ ਮੱਥਾ ਟੇਕੋ।

11ਤਦ ਤੁਸੀਂ ਉਹਨਾਂ ਲੇਵੀਆਂ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਉਹਨਾਂ ਸਾਰੀਆਂ ਚੰਗੀਆਂ ਚੀਜ਼ਾਂ ਵਿੱਚ ਅਨੰਦ ਕਰਿਓ ਜਿਹੜੀਆਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਤੇ ਤੁਹਾਡੇ ਘਰਾਣੇ ਨੂੰ ਦਿੱਤੀਆਂ ਹਨ।

12ਜਦੋਂ ਤੁਸੀਂ ਤੀਜੇ ਸਾਲ ਅਰਥਾਤ ਦਸਵੰਧ ਦੇ ਸਾਲ ਵਿੱਚ ਆਪਣੀ ਸਾਰੀ ਉਪਜ ਦਾ ਦਸਵਾਂ ਹਿੱਸਾ ਨਿਸ਼ਚਿਤ ਕਰ ਲਉ ਤਾਂ ਤੁਸੀਂ ਉਹ ਲੇਵੀਆਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਦੇ ਦਿਓ ਤਾਂ ਜੋ ਉਹ ਆਪਣੇ ਕਸਬਿਆਂ ਵਿੱਚ ਖਾ ਸਕਣ ਅਤੇ ਸੰਤੁਸ਼ਟ ਰਹਿ ਸਕਣ।

13ਤਦ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਆਖੋ, “ਮੈਂ ਆਪਣੇ ਘਰ ਵਿੱਚੋਂ ਪਵਿੱਤਰ ਭਾਗ ਕੱਢ ਦਿੱਤਾ ਹੈ ਅਤੇ ਲੇਵੀਆਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਤੁਹਾਡੇ ਹੁਕਮ ਦੇ ਅਨੁਸਾਰ ਦੇ ਦਿੱਤਾ ਹੈ। ਮੈਂ ਤੇਰੇ ਹੁਕਮਾਂ ਤੋਂ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਮੈਂ ਉਹਨਾਂ ਵਿੱਚੋਂ ਕਿਸੇ ਨੂੰ ਭੁੱਲਿਆ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.