10ਅਤੇ ਹੁਣ ਮੈਂ ਉਸ ਮਿੱਟੀ ਦਾ ਪਹਿਲਾ ਫਲ ਲਿਆ ਰਿਹਾ ਹਾਂ, ਜੋ ਤੁਸੀਂ ਹੇ ਯਾਹਵੇਹ ਮੈਨੂੰ ਦਿੱਤਾ ਹੈ।” ਆਪਣੇ ਪਰਮੇਸ਼ਵਰ ਅੱਗੇ ਟੋਕਰੀ ਰੱਖੋ ਅਤੇ ਉਸ ਅੱਗੇ ਮੱਥਾ ਟੇਕੋ।
11ਤਦ ਤੁਸੀਂ ਉਹਨਾਂ ਲੇਵੀਆਂ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਉਹਨਾਂ ਸਾਰੀਆਂ ਚੰਗੀਆਂ ਚੀਜ਼ਾਂ ਵਿੱਚ ਅਨੰਦ ਕਰਿਓ ਜਿਹੜੀਆਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਤੇ ਤੁਹਾਡੇ ਘਰਾਣੇ ਨੂੰ ਦਿੱਤੀਆਂ ਹਨ।
12ਜਦੋਂ ਤੁਸੀਂ ਤੀਜੇ ਸਾਲ ਅਰਥਾਤ ਦਸਵੰਧ ਦੇ ਸਾਲ ਵਿੱਚ ਆਪਣੀ ਸਾਰੀ ਉਪਜ ਦਾ ਦਸਵਾਂ ਹਿੱਸਾ ਨਿਸ਼ਚਿਤ ਕਰ ਲਉ ਤਾਂ ਤੁਸੀਂ ਉਹ ਲੇਵੀਆਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਦੇ ਦਿਓ ਤਾਂ ਜੋ ਉਹ ਆਪਣੇ ਕਸਬਿਆਂ ਵਿੱਚ ਖਾ ਸਕਣ ਅਤੇ ਸੰਤੁਸ਼ਟ ਰਹਿ ਸਕਣ।
13ਤਦ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਆਖੋ, “ਮੈਂ ਆਪਣੇ ਘਰ ਵਿੱਚੋਂ ਪਵਿੱਤਰ ਭਾਗ ਕੱਢ ਦਿੱਤਾ ਹੈ ਅਤੇ ਲੇਵੀਆਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਤੁਹਾਡੇ ਹੁਕਮ ਦੇ ਅਨੁਸਾਰ ਦੇ ਦਿੱਤਾ ਹੈ। ਮੈਂ ਤੇਰੇ ਹੁਕਮਾਂ ਤੋਂ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਮੈਂ ਉਹਨਾਂ ਵਿੱਚੋਂ ਕਿਸੇ ਨੂੰ ਭੁੱਲਿਆ ਹਾਂ।
14ਮੈਂ ਸੋਗ ਵਿੱਚ ਹੁੰਦਿਆਂ ਪਵਿੱਤਰ ਭਾਗ ਵਿੱਚੋਂ ਕੁਝ ਨਹੀਂ ਖਾਧਾ, ਨਾ ਮੈਂ ਅਸ਼ੁੱਧ ਹੁੰਦਿਆਂ ਉਸ ਵਿੱਚੋਂ ਕੁਝ ਕੱਢਿਆ ਅਤੇ ਨਾ ਹੀ ਮੈਂ ਮੁਰਦਿਆਂ ਨੂੰ ਚੜ੍ਹਾਇਆ। ਮੈਂ ਆਪਣੇ ਪਰਮੇਸ਼ਵਰ ਦਾ ਹੁਕਮ ਮੰਨਿਆ ਹੈ; ਮੈਂ ਉਹ ਸਭ ਕੁਝ ਕੀਤਾ ਹੈ ਜਿਸਦਾ ਤੁਸੀਂ ਮੈਨੂੰ ਹੁਕਮ ਦਿੱਤਾ ਸੀ।