ਬਿਵਸਥਾ 26

ਅਤੇ ਉਸ ਸਮੇਂ ਦੇ ਜਾਜਕਾਂ ਨੂੰ ਆਖਣਾ, “ਮੈਂ ਅੱਜ ਤੁਹਾਡੇ ਪਰਮੇਸ਼ਵਰ ਦੇ ਅੱਗੇ ਇਹ ਐਲਾਨ ਕਰਦਾ ਹਾਂ ਕਿ ਮੈਂ ਉਸ ਧਰਤੀ ਉੱਤੇ ਆ ਗਿਆ ਹਾਂ ਜਿਸ ਨੂੰ ਸਾਨੂੰ ਦੇਣ ਦੀ ਯਾਹਵੇਹ ਨੇ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।”

Deuteronomy 26:3 (UKJV) And you shall go unto the priest that shall be in those days, and say unto him, I profess this day unto the LORD your God, that I am come unto the country which the LORD swore unto our fathers in order to give us.

1ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋ ਜਾਓ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਜੋਂ ਦੇ ਰਿਹਾ ਹੈ ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰਕੇ ਉਸ ਵਿੱਚ ਵੱਸ ਜਾਓ,

2ਜਿਹੜੀ ਧਰਤੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇਣ ਵਾਲਾ ਹੈ, ਉਸਦੇ ਸਾਰੇ ਫਲਾਂ ਵਿੱਚ ਜਿਹੜੇ ਤੂੰ ਆਪਣੇ ਘਰ ਲੈ ਆਵੇਗਾ, ਉਹਨਾਂ ਵਿੱਚੋਂ ਕੁਝ ਲੈ ਕੇ ਟੋਕਰੀ ਵਿੱਚ ਰੱਖੀ ਫਿਰ ਉਸ ਥਾਂ ਉੱਤੇ ਜਾਓ ਜਿੱਥੇ ਤੁਹਾਡਾ ਪਰਮੇਸ਼ਵਰ ਆਪਣੇ ਨਾਮ ਲਈ ਨਿਵਾਸ ਸਥਾਨ ਚੁਣੇਗਾ।

3ਅਤੇ ਉਸ ਸਮੇਂ ਦੇ ਜਾਜਕਾਂ ਨੂੰ ਆਖਣਾ, “ਮੈਂ ਅੱਜ ਤੁਹਾਡੇ ਪਰਮੇਸ਼ਵਰ ਦੇ ਅੱਗੇ ਇਹ ਐਲਾਨ ਕਰਦਾ ਹਾਂ ਕਿ ਮੈਂ ਉਸ ਧਰਤੀ ਉੱਤੇ ਆ ਗਿਆ ਹਾਂ ਜਿਸ ਨੂੰ ਸਾਨੂੰ ਦੇਣ ਦੀ ਯਾਹਵੇਹ ਨੇ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।”

4ਜਾਜਕ ਤੁਹਾਡੇ ਹੱਥਾਂ ਵਿੱਚੋਂ ਟੋਕਰੀ ਲੈ ਲਵੇ ਅਤੇ ਇਸ ਨੂੰ ਤੁਹਾਡੇ ਪਰਮੇਸ਼ਵਰ ਯਾਹਵੇਹ ਦੀ ਜਗਵੇਦੀ ਦੇ ਅੱਗੇ ਰੱਖ ਦੇਵੇ।

5ਤਦ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਇਹ ਆਖਣਾ, “ਮੇਰਾ ਪਿਤਾ ਇੱਕ ਭਟਕਦਾ ਅਰਾਮੀ ਸੀ ਅਤੇ ਉਹ ਕੁਝ ਲੋਕਾਂ ਨਾਲ ਮਿਸਰ ਵਿੱਚ ਗਿਆ ਅਤੇ ਉੱਥੇ ਰਹਿ ਕੇ ਇੱਕ ਮਹਾਨ ਕੌਮ ਬਣ ਗਿਆ, ਸ਼ਕਤੀਸ਼ਾਲੀ ਅਤੇ ਅਨੇਕ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.