11ਉਸੇ ਦਿਨ ਮੋਸ਼ੇਹ ਨੇ ਲੋਕਾਂ ਨੂੰ ਹੁਕਮ ਦਿੱਤਾ:
12ਜਦੋਂ ਤੁਸੀਂ ਯਰਦਨ ਪਾਰ ਕਰੋਗੇ, ਤਾਂ ਇਹ ਗੋਤ ਲੋਕਾਂ ਨੂੰ ਅਸੀਸ ਦੇਣ ਲਈ ਗਰਿੱਜ਼ੀਮ ਪਹਾੜ ਉੱਤੇ ਖੜ੍ਹੇ ਹੋਣਗੇ: ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਯੋਸੇਫ਼ ਅਤੇ ਬਿਨਯਾਮੀਨ।
13ਅਤੇ ਇਹ ਗੋਤ ਏਬਾਲ ਪਰਬਤ ਉੱਤੇ ਸਰਾਪ ਦੇਣ ਲਈ ਖੜ੍ਹੇ ਹੋਣਗੇ: ਰਊਬੇਨ, ਗਾਦ, ਆਸ਼ੇਰ, ਜ਼ਬੂਲੁਨ, ਦਾਨ ਅਤੇ ਨਫ਼ਤਾਲੀ।
14ਲੇਵੀ ਇਸਰਾਏਲ ਦੇ ਸਾਰੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਆਖਣ:
15“ਸਰਾਪਿਆ ਹੋਇਆ ਹੈ ਉਹ ਮਨੁੱਖ ਜਿਹੜਾ ਮੂਰਤੀ ਬਣਾਉਂਦਾ ਹੈ, ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ ਅਤੇ ਉਹਨਾਂ ਨੂੰ ਕਿਸੇ ਗੁਪਤ ਸਥਾਨ ਵਿੱਚ ਖੜ੍ਹਾ ਕਰੇ ਕਿਉਂ ਜੋ ਇਸ ਤੋਂ ਯਾਹਵੇਹ ਘਿਰਣਾ ਕਰਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”