ਬਿਵਸਥਾ 27

“ਸਰਾਪਿਆ ਹੋਇਆ ਹੈ ਉਹ ਮਨੁੱਖ ਜਿਹੜਾ ਮੂਰਤੀ ਬਣਾਉਂਦਾ ਹੈ, ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ ਅਤੇ ਉਹਨਾਂ ਨੂੰ ਕਿਸੇ ਗੁਪਤ ਸਥਾਨ ਵਿੱਚ ਖੜ੍ਹਾ ਕਰੇ ਕਿਉਂ ਜੋ ਇਸ ਤੋਂ ਯਾਹਵੇਹ ਘਿਰਣਾ ਕਰਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”

Deuteronomy 27:15 (UKJV) Cursed be the man that makes any graven or molten image, an abomination unto the LORD, the work of the hands of the craftsman, and puts it in a secret place. And all the people shall answer and say, Amen.

13ਅਤੇ ਇਹ ਗੋਤ ਏਬਾਲ ਪਰਬਤ ਉੱਤੇ ਸਰਾਪ ਦੇਣ ਲਈ ਖੜ੍ਹੇ ਹੋਣਗੇ: ਰਊਬੇਨ, ਗਾਦ, ਆਸ਼ੇਰ, ਜ਼ਬੂਲੁਨ, ਦਾਨ ਅਤੇ ਨਫ਼ਤਾਲੀ।

14ਲੇਵੀ ਇਸਰਾਏਲ ਦੇ ਸਾਰੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਆਖਣ:

15“ਸਰਾਪਿਆ ਹੋਇਆ ਹੈ ਉਹ ਮਨੁੱਖ ਜਿਹੜਾ ਮੂਰਤੀ ਬਣਾਉਂਦਾ ਹੈ, ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ ਅਤੇ ਉਹਨਾਂ ਨੂੰ ਕਿਸੇ ਗੁਪਤ ਸਥਾਨ ਵਿੱਚ ਖੜ੍ਹਾ ਕਰੇ ਕਿਉਂ ਜੋ ਇਸ ਤੋਂ ਯਾਹਵੇਹ ਘਿਰਣਾ ਕਰਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”

16“ਸਰਾਪਿਆ ਹੋਇਆ ਹੈ ਉਹ ਵਿਅਕਤੀ ਜਿਹੜਾ ਆਪਣੇ ਪਿਤਾ ਜਾਂ ਮਾਤਾ ਦਾ ਨਿਰਾਦਰ ਕਰਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”

17“ਸਰਾਪਿਆ ਹੋਇਆ ਹੈ ਉਹ ਵਿਅਕਤੀ ਜਿਹੜਾ ਆਪਣੇ ਗੁਆਂਢੀ ਦੀ ਸੀਮਾ ਦੇ ਪੱਥਰ ਨੂੰ ਹਿਲਾਉਂਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.