15ਪਰ ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਨਹੀਂ ਮੰਨਦੇ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਫ਼ਰਮਾਨਾਂ ਦੀ ਧਿਆਨ ਨਾਲ ਪਾਲਣਾ ਨਹੀਂ ਕਰਦੇ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਤਾਂ ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਆ ਫੜ੍ਹਨਗੇ,
16ਸਰਾਪੀ ਹੋਵੋਗੇ ਤੁਸੀਂ ਸ਼ਹਿਰ ਵਿੱਚ, ਸਰਾਪੀ ਹੋਵੋਗੇ ਆਪਣੇ ਦੇਸ਼ ਵਿੱਚ।
17ਸਰਾਪੀ ਹੋਵੇਗੀ ਤੁਹਾਡੀ ਟੋਕਰੀ ਅਤੇ ਤੁਹਾਡੀ ਪਰਾਤ।
18ਸਰਾਪੀ ਹੋਵੇਗਾ ਤੁਹਾਡੀ ਕੁੱਖ ਦਾ ਫਲ, ਤੁਹਾਡੀ ਧਰਤੀ ਦੀਆਂ ਫ਼ਸਲਾਂ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜਾ ਦੇ ਬੱਚੇ।
19ਸਰਾਪੀ ਹੋਵੋਗੇ ਜਦੋਂ ਤੁਸੀਂ ਅੰਦਰ ਆਓਗੇ ਅਤੇ ਸਰਾਪੀ ਹੋਵੋਗੇ ਜਦੋਂ ਤੁਸੀਂ ਬਾਹਰ ਜਾਓਗੇ।