23ਤੇਰੇ ਸਿਰ ਉੱਤੇ ਅਕਾਸ਼ ਪਿੱਤਲ ਵਰਗਾ ਹੋ ਜਾਵੇਗਾ ਅਤੇ ਤੇਰੇ ਪੈਰਾ ਹੇਠਲੀ ਜ਼ਮੀਨ ਲੋਹੇ ਵਰਗੀ ਹੋ ਜਾਵੇਗੀ।
24ਯਾਹਵੇਹ ਤੁਹਾਡੇ ਦੇਸ਼ ਦੀ ਬਾਰਿਸ਼ ਨੂੰ ਘੱਟੇ ਅਤੇ ਧੂੜ ਵਿੱਚ ਬਦਲ ਦੇਵੇਗਾ। ਇਹ ਅਕਾਸ਼ ਤੋਂ ਹੇਠਾਂ ਆਵੇਗਾ ਜਦੋਂ ਤੱਕ ਤੁਸੀਂ ਤਬਾਹ ਨਹੀਂ ਹੋ ਜਾਂਦੇ।
25ਯਾਹਵੇਹ ਤੁਹਾਨੂੰ ਤੁਹਾਡੇ ਦੁਸ਼ਮਣਾਂ ਦੇ ਅੱਗਿਓਂ ਹਰਾ ਦੇਵੇਗਾ। ਤੁਸੀਂ ਇੱਕ ਰਾਹ ਤੋਂ ਉਹਨਾਂ ਦੇ ਵਿਰੁੱਧ ਜਾਓਗੇ, ਪਰ ਸੱਤਾਂ ਰਾਹਾਂ ਤੋਂ ਹੋ ਕੇ ਉਹਨਾਂ ਦੇ ਸਾਹਮਣਿਓ ਭੱਜੋਗੇ ਅਤੇ ਤੁਸੀਂ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਡਰਾਉਣਾ ਨਮੂਨਾ ਬਣ ਜਾਓਗੇ।
26ਤੁਹਾਡੀਆਂ ਲੋਥਾਂ ਅਕਾਸ਼ ਦੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਭੋਜਨ ਹੋਣਗੀਆਂ ਅਤੇ ਉਹਨਾਂ ਨੂੰ ਹਟਾਉਣ ਵਾਲਾ ਕੋਈ ਨਹੀਂ ਹੋਵੇਗਾ।
27ਯਾਹਵੇਹ ਤੁਹਾਨੂੰ ਮਿਸਰੀ ਫੋੜਿਆਂ, ਬਵਾਸੀਰ, ਦੱਦਰੀ ਅਤੇ ਖਾਰਸ਼ ਨਾਲ ਅਜਿਹਾ ਮਾਰੇਗਾ, ਜਿਨ੍ਹਾਂ ਤੋਂ ਤੁਸੀਂ ਚੰਗੇ ਨਹੀਂ ਹੋ ਸਕੋਗੇ।