32ਤੁਹਾਡੇ ਪੁੱਤਰ ਅਤੇ ਧੀਆਂ ਕਿਸੇ ਹੋਰ ਕੌਮ ਨੂੰ ਦੇ ਦਿੱਤੇ ਜਾਣਗੇ ਅਤੇ ਤੁਹਾਡੀਆਂ ਅੱਖਾਂ ਸਾਰਾ ਦਿਨ ਉਹਨਾਂ ਨੂੰ ਵੇਖਣ ਲਈ ਤਰਸ ਜਾਣਗੀਆਂ, ਪਰ ਤੁਹਾਡੇ ਹੱਥਾਂ ਵਿੱਚ ਕੋਈ ਜੋਰ ਨਹੀਂ ਹੋਵੇਗਾ।
33ਉਹ ਲੋਕ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਉਹ ਤੁਹਾਡੀ ਜ਼ਮੀਨ ਅਤੇ ਮਜ਼ਦੂਰੀ ਦੀ ਉਪਜ ਖਾਣਗੇ ਅਤੇ ਤੁਹਾਡੇ ਕੋਲ ਤੁਹਾਡੇ ਸਾਰੇ ਦਿਨ ਬੇਰਹਿਮ ਜ਼ੁਲਮ ਤੋਂ ਬਿਨਾਂ ਕੁਝ ਨਹੀਂ ਹੋਵੇਗਾ।
34ਤੁਸੀਂ ਆਪਣੀਆਂ ਅੱਖਾਂ ਨਾਲ ਵੇਖ-ਵੇਖ ਕੇ ਕਮਲੇ ਹੋ ਜਾਓਗੇ।
35ਯਾਹਵੇਹ ਤੁਹਾਡੇ ਗੋਡਿਆਂ ਅਤੇ ਲੱਤਾਂ ਨੂੰ ਦਰਦਨਾਕ ਫੋੜਿਆਂ ਨਾਲ ਦੁਖੀ ਕਰੇਗਾ ਜੋ ਠੀਕ ਨਹੀਂ ਹੋਣਗੇ, ਤੁਹਾਡੇ ਪੈਰਾਂ ਦੇ ਤਲੇ ਤੋਂ ਲੈ ਕੇ ਤੁਹਾਡੇ ਸਿਰ ਦੇ ਉੱਪਰ ਤੱਕ ਫੈਲ ਜਾਣਗੇ।
36ਯਾਹਵੇਹ ਤੁਹਾਨੂੰ ਅਤੇ ਰਾਜੇ ਨੂੰ ਜਿਸ ਨੂੰ ਤੁਸੀਂ ਤੁਹਾਡੇ ਉੱਤੇ ਨਿਯੁਕਤ ਕੀਤਾ ਹੈ, ਇੱਕ ਅਜਿਹੀ ਕੌਮ ਵਿੱਚ ਲੈ ਜਾਵੇਗਾ ਜੋ ਤੁਹਾਨੂੰ ਜਾਂ ਤੁਹਾਡੇ ਪੁਰਖਿਆਂ ਲਈ ਅਣਜਾਣ ਹੈ। ਉੱਥੇ ਤੁਸੀਂ ਦੂਜੇ ਦੇਵਤਿਆਂ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਪੂਜਾ ਕਰੋਗੇ।