ਬਿਵਸਥਾ 28

ਯਾਹਵੇਹ ਤੁਹਾਡੇ ਗੋਡਿਆਂ ਅਤੇ ਲੱਤਾਂ ਨੂੰ ਦਰਦਨਾਕ ਫੋੜਿਆਂ ਨਾਲ ਦੁਖੀ ਕਰੇਗਾ ਜੋ ਠੀਕ ਨਹੀਂ ਹੋਣਗੇ, ਤੁਹਾਡੇ ਪੈਰਾਂ ਦੇ ਤਲੇ ਤੋਂ ਲੈ ਕੇ ਤੁਹਾਡੇ ਸਿਰ ਦੇ ਉੱਪਰ ਤੱਕ ਫੈਲ ਜਾਣਗੇ।

Deuteronomy 28:35 (UKJV) The LORD shall strike you in the knees, and in the legs, with a sore botch that cannot be healed, from the sole of your foot unto the top of your head.

33ਉਹ ਲੋਕ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਉਹ ਤੁਹਾਡੀ ਜ਼ਮੀਨ ਅਤੇ ਮਜ਼ਦੂਰੀ ਦੀ ਉਪਜ ਖਾਣਗੇ ਅਤੇ ਤੁਹਾਡੇ ਕੋਲ ਤੁਹਾਡੇ ਸਾਰੇ ਦਿਨ ਬੇਰਹਿਮ ਜ਼ੁਲਮ ਤੋਂ ਬਿਨਾਂ ਕੁਝ ਨਹੀਂ ਹੋਵੇਗਾ।

34ਤੁਸੀਂ ਆਪਣੀਆਂ ਅੱਖਾਂ ਨਾਲ ਵੇਖ-ਵੇਖ ਕੇ ਕਮਲੇ ਹੋ ਜਾਓਗੇ।

35ਯਾਹਵੇਹ ਤੁਹਾਡੇ ਗੋਡਿਆਂ ਅਤੇ ਲੱਤਾਂ ਨੂੰ ਦਰਦਨਾਕ ਫੋੜਿਆਂ ਨਾਲ ਦੁਖੀ ਕਰੇਗਾ ਜੋ ਠੀਕ ਨਹੀਂ ਹੋਣਗੇ, ਤੁਹਾਡੇ ਪੈਰਾਂ ਦੇ ਤਲੇ ਤੋਂ ਲੈ ਕੇ ਤੁਹਾਡੇ ਸਿਰ ਦੇ ਉੱਪਰ ਤੱਕ ਫੈਲ ਜਾਣਗੇ।

36ਯਾਹਵੇਹ ਤੁਹਾਨੂੰ ਅਤੇ ਰਾਜੇ ਨੂੰ ਜਿਸ ਨੂੰ ਤੁਸੀਂ ਤੁਹਾਡੇ ਉੱਤੇ ਨਿਯੁਕਤ ਕੀਤਾ ਹੈ, ਇੱਕ ਅਜਿਹੀ ਕੌਮ ਵਿੱਚ ਲੈ ਜਾਵੇਗਾ ਜੋ ਤੁਹਾਨੂੰ ਜਾਂ ਤੁਹਾਡੇ ਪੁਰਖਿਆਂ ਲਈ ਅਣਜਾਣ ਹੈ। ਉੱਥੇ ਤੁਸੀਂ ਦੂਜੇ ਦੇਵਤਿਆਂ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਪੂਜਾ ਕਰੋਗੇ।

37ਤੁਸੀਂ ਸਾਰੀਆਂ ਕੌਮਾਂ ਵਿੱਚ ਭਿਆਨਕ ਨਮੂਨਾ, ਉਪਦੇਸ਼ ਅਤੇ ਮਖੌਲ ਦਾ ਪਾਤਰ ਬਣ ਜਾਓਗੇ ਜਿੱਥੇ ਯਾਹਵੇਹ ਤੁਹਾਨੂੰ ਭਜਾਉਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.