36ਯਾਹਵੇਹ ਤੁਹਾਨੂੰ ਅਤੇ ਰਾਜੇ ਨੂੰ ਜਿਸ ਨੂੰ ਤੁਸੀਂ ਤੁਹਾਡੇ ਉੱਤੇ ਨਿਯੁਕਤ ਕੀਤਾ ਹੈ, ਇੱਕ ਅਜਿਹੀ ਕੌਮ ਵਿੱਚ ਲੈ ਜਾਵੇਗਾ ਜੋ ਤੁਹਾਨੂੰ ਜਾਂ ਤੁਹਾਡੇ ਪੁਰਖਿਆਂ ਲਈ ਅਣਜਾਣ ਹੈ। ਉੱਥੇ ਤੁਸੀਂ ਦੂਜੇ ਦੇਵਤਿਆਂ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਪੂਜਾ ਕਰੋਗੇ।
37ਤੁਸੀਂ ਸਾਰੀਆਂ ਕੌਮਾਂ ਵਿੱਚ ਭਿਆਨਕ ਨਮੂਨਾ, ਉਪਦੇਸ਼ ਅਤੇ ਮਖੌਲ ਦਾ ਪਾਤਰ ਬਣ ਜਾਓਗੇ ਜਿੱਥੇ ਯਾਹਵੇਹ ਤੁਹਾਨੂੰ ਭਜਾਉਣਗੇ।
38ਤੁਸੀਂ ਖੇਤ ਵਿੱਚ ਬਹੁਤ ਬੀਜ ਬੀਜੋਗੇ ਪਰ ਤੁਸੀਂ ਥੋੜਾ ਹੀ ਇਕੱਠਾ ਕਰੋਗੇ ਕਿਉਂਕਿ ਟਿੱਡੀਆਂ ਉਸ ਨੂੰ ਖਾ ਜਾਣਗੀਆਂ।
39ਤੁਸੀਂ ਅੰਗੂਰੀ ਬਾਗ ਲਗਾਓਗੇ ਅਤੇ ਉਹਨਾਂ ਦੀ ਖੇਤੀ ਕਰੋਗੇ ਪਰ ਤੁਸੀਂ ਨਾ ਦਾਖਰਸ ਪੀਓਗੇ ਅਤੇ ਨਾ ਅੰਗੂਰ ਇਕੱਠੇ ਕਰੋਗੇ ਕਿਉਂ ਜੋ ਕੀੜੇ ਉਹਨਾਂ ਨੂੰ ਖਾ ਜਾਣਗੇ।
40ਤੁਹਾਡੇ ਸਾਰੇ ਦੇਸ਼ ਵਿੱਚ ਜ਼ੈਤੂਨ ਦੇ ਰੁੱਖ ਤਾਂ ਹੋਣਗੇ, ਪਰ ਤੁਸੀਂ ਉਹਨਾਂ ਦੇ ਤੇਲ ਦੀ ਵਰਤੋਂ ਨਹੀਂ ਕਰ ਸਕੋਗੇ, ਕਿਉਂਕਿ ਉਹਨਾਂ ਦਾ ਫਲ ਝੜ ਜਾਵੇਗਾ।