ਬਿਵਸਥਾ 28

ਤੁਹਾਡੇ ਸਾਰੇ ਦੇਸ਼ ਵਿੱਚ ਜ਼ੈਤੂਨ ਦੇ ਰੁੱਖ ਤਾਂ ਹੋਣਗੇ, ਪਰ ਤੁਸੀਂ ਉਹਨਾਂ ਦੇ ਤੇਲ ਦੀ ਵਰਤੋਂ ਨਹੀਂ ਕਰ ਸਕੋਗੇ, ਕਿਉਂਕਿ ਉਹਨਾਂ ਦਾ ਫਲ ਝੜ ਜਾਵੇਗਾ।

Deuteronomy 28:40 (UKJV) You shall have olive trees throughout all your coasts, but you shall not anoint yourself with the oil; for yours olive shall cast his fruit.

38ਤੁਸੀਂ ਖੇਤ ਵਿੱਚ ਬਹੁਤ ਬੀਜ ਬੀਜੋਗੇ ਪਰ ਤੁਸੀਂ ਥੋੜਾ ਹੀ ਇਕੱਠਾ ਕਰੋਗੇ ਕਿਉਂਕਿ ਟਿੱਡੀਆਂ ਉਸ ਨੂੰ ਖਾ ਜਾਣਗੀਆਂ।

39ਤੁਸੀਂ ਅੰਗੂਰੀ ਬਾਗ ਲਗਾਓਗੇ ਅਤੇ ਉਹਨਾਂ ਦੀ ਖੇਤੀ ਕਰੋਗੇ ਪਰ ਤੁਸੀਂ ਨਾ ਦਾਖਰਸ ਪੀਓਗੇ ਅਤੇ ਨਾ ਅੰਗੂਰ ਇਕੱਠੇ ਕਰੋਗੇ ਕਿਉਂ ਜੋ ਕੀੜੇ ਉਹਨਾਂ ਨੂੰ ਖਾ ਜਾਣਗੇ।

40ਤੁਹਾਡੇ ਸਾਰੇ ਦੇਸ਼ ਵਿੱਚ ਜ਼ੈਤੂਨ ਦੇ ਰੁੱਖ ਤਾਂ ਹੋਣਗੇ, ਪਰ ਤੁਸੀਂ ਉਹਨਾਂ ਦੇ ਤੇਲ ਦੀ ਵਰਤੋਂ ਨਹੀਂ ਕਰ ਸਕੋਗੇ, ਕਿਉਂਕਿ ਉਹਨਾਂ ਦਾ ਫਲ ਝੜ ਜਾਵੇਗਾ।

41ਤੁਹਾਡੇ ਪੁੱਤਰ ਅਤੇ ਧੀਆਂ ਪੈਦਾ ਹੋਣਗੇ ਪਰ ਉਹ ਤੁਹਾਡੇ ਨਾ ਹੋਣਗੇ, ਕਿਉਂਕਿ ਉਹ ਗ਼ੁਲਾਮੀ ਵਿੱਚ ਚਲੇ ਜਾਣਗੇ।

42ਟਿੱਡੀਆਂ ਦੇ ਝੁੰਡ ਤੁਹਾਡੇ ਸਾਰੇ ਰੁੱਖਾਂ ਅਤੇ ਤੁਹਾਡੀ ਜ਼ਮੀਨ ਦੀਆਂ ਫ਼ਸਲਾਂ ਨੂੰ ਖਾ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.