ਬਿਵਸਥਾ 28

ਤੁਸੀਂ ਅੰਗੂਰੀ ਬਾਗ ਲਗਾਓਗੇ ਅਤੇ ਉਹਨਾਂ ਦੀ ਖੇਤੀ ਕਰੋਗੇ ਪਰ ਤੁਸੀਂ ਨਾ ਦਾਖਰਸ ਪੀਓਗੇ ਅਤੇ ਨਾ ਅੰਗੂਰ ਇਕੱਠੇ ਕਰੋਗੇ ਕਿਉਂ ਜੋ ਕੀੜੇ ਉਹਨਾਂ ਨੂੰ ਖਾ ਜਾਣਗੇ।

Deuteronomy 28:39 (UKJV) You shall plant vineyards, and dress them, but shall neither drink of the wine, nor gather the grapes; for the worms shall eat them.

37ਤੁਸੀਂ ਸਾਰੀਆਂ ਕੌਮਾਂ ਵਿੱਚ ਭਿਆਨਕ ਨਮੂਨਾ, ਉਪਦੇਸ਼ ਅਤੇ ਮਖੌਲ ਦਾ ਪਾਤਰ ਬਣ ਜਾਓਗੇ ਜਿੱਥੇ ਯਾਹਵੇਹ ਤੁਹਾਨੂੰ ਭਜਾਉਣਗੇ।

38ਤੁਸੀਂ ਖੇਤ ਵਿੱਚ ਬਹੁਤ ਬੀਜ ਬੀਜੋਗੇ ਪਰ ਤੁਸੀਂ ਥੋੜਾ ਹੀ ਇਕੱਠਾ ਕਰੋਗੇ ਕਿਉਂਕਿ ਟਿੱਡੀਆਂ ਉਸ ਨੂੰ ਖਾ ਜਾਣਗੀਆਂ।

39ਤੁਸੀਂ ਅੰਗੂਰੀ ਬਾਗ ਲਗਾਓਗੇ ਅਤੇ ਉਹਨਾਂ ਦੀ ਖੇਤੀ ਕਰੋਗੇ ਪਰ ਤੁਸੀਂ ਨਾ ਦਾਖਰਸ ਪੀਓਗੇ ਅਤੇ ਨਾ ਅੰਗੂਰ ਇਕੱਠੇ ਕਰੋਗੇ ਕਿਉਂ ਜੋ ਕੀੜੇ ਉਹਨਾਂ ਨੂੰ ਖਾ ਜਾਣਗੇ।

40ਤੁਹਾਡੇ ਸਾਰੇ ਦੇਸ਼ ਵਿੱਚ ਜ਼ੈਤੂਨ ਦੇ ਰੁੱਖ ਤਾਂ ਹੋਣਗੇ, ਪਰ ਤੁਸੀਂ ਉਹਨਾਂ ਦੇ ਤੇਲ ਦੀ ਵਰਤੋਂ ਨਹੀਂ ਕਰ ਸਕੋਗੇ, ਕਿਉਂਕਿ ਉਹਨਾਂ ਦਾ ਫਲ ਝੜ ਜਾਵੇਗਾ।

41ਤੁਹਾਡੇ ਪੁੱਤਰ ਅਤੇ ਧੀਆਂ ਪੈਦਾ ਹੋਣਗੇ ਪਰ ਉਹ ਤੁਹਾਡੇ ਨਾ ਹੋਣਗੇ, ਕਿਉਂਕਿ ਉਹ ਗ਼ੁਲਾਮੀ ਵਿੱਚ ਚਲੇ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.