39ਤੁਸੀਂ ਅੰਗੂਰੀ ਬਾਗ ਲਗਾਓਗੇ ਅਤੇ ਉਹਨਾਂ ਦੀ ਖੇਤੀ ਕਰੋਗੇ ਪਰ ਤੁਸੀਂ ਨਾ ਦਾਖਰਸ ਪੀਓਗੇ ਅਤੇ ਨਾ ਅੰਗੂਰ ਇਕੱਠੇ ਕਰੋਗੇ ਕਿਉਂ ਜੋ ਕੀੜੇ ਉਹਨਾਂ ਨੂੰ ਖਾ ਜਾਣਗੇ।
40ਤੁਹਾਡੇ ਸਾਰੇ ਦੇਸ਼ ਵਿੱਚ ਜ਼ੈਤੂਨ ਦੇ ਰੁੱਖ ਤਾਂ ਹੋਣਗੇ, ਪਰ ਤੁਸੀਂ ਉਹਨਾਂ ਦੇ ਤੇਲ ਦੀ ਵਰਤੋਂ ਨਹੀਂ ਕਰ ਸਕੋਗੇ, ਕਿਉਂਕਿ ਉਹਨਾਂ ਦਾ ਫਲ ਝੜ ਜਾਵੇਗਾ।
41ਤੁਹਾਡੇ ਪੁੱਤਰ ਅਤੇ ਧੀਆਂ ਪੈਦਾ ਹੋਣਗੇ ਪਰ ਉਹ ਤੁਹਾਡੇ ਨਾ ਹੋਣਗੇ, ਕਿਉਂਕਿ ਉਹ ਗ਼ੁਲਾਮੀ ਵਿੱਚ ਚਲੇ ਜਾਣਗੇ।
42ਟਿੱਡੀਆਂ ਦੇ ਝੁੰਡ ਤੁਹਾਡੇ ਸਾਰੇ ਰੁੱਖਾਂ ਅਤੇ ਤੁਹਾਡੀ ਜ਼ਮੀਨ ਦੀਆਂ ਫ਼ਸਲਾਂ ਨੂੰ ਖਾ ਜਾਣਗੇ।
43ਜਿਹੜੇ ਪਰਦੇਸੀ ਤੁਹਾਡੇ ਵਿੱਚ ਵੱਸਦੇ ਹਨ, ਉਹ ਤੁਹਾਡੇ ਤੋਂ ਉੱਚੇ-ਉੱਚੇ ਹੁੰਦੇ ਜਾਣਗੇ, ਪਰ ਤੁਸੀਂ ਨੀਵੇਂ ਅਤੇ ਨੀਵੇਂ ਹੁੰਦੇ ਜਾਓਗੇ।