42ਟਿੱਡੀਆਂ ਦੇ ਝੁੰਡ ਤੁਹਾਡੇ ਸਾਰੇ ਰੁੱਖਾਂ ਅਤੇ ਤੁਹਾਡੀ ਜ਼ਮੀਨ ਦੀਆਂ ਫ਼ਸਲਾਂ ਨੂੰ ਖਾ ਜਾਣਗੇ।
43ਜਿਹੜੇ ਪਰਦੇਸੀ ਤੁਹਾਡੇ ਵਿੱਚ ਵੱਸਦੇ ਹਨ, ਉਹ ਤੁਹਾਡੇ ਤੋਂ ਉੱਚੇ-ਉੱਚੇ ਹੁੰਦੇ ਜਾਣਗੇ, ਪਰ ਤੁਸੀਂ ਨੀਵੇਂ ਅਤੇ ਨੀਵੇਂ ਹੁੰਦੇ ਜਾਓਗੇ।
44ਉਹ ਤੁਹਾਨੂੰ ਉਧਾਰ ਦੇਣਗੇ ਪਰ ਤੁਸੀਂ ਉਹਨਾਂ ਨੂੰ ਉਧਾਰ ਨਹੀਂ ਦੇਵੋਗੇ। ਉਹ ਸਿਰ ਹੋਣਗੇ, ਪਰ ਤੁਸੀਂ ਪੂਛ ਹੋਵੋਗੇ।
45ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ। ਉਹ ਤੁਹਾਡਾ ਪਿੱਛਾ ਕਰਨਗੇ ਅਤੇ ਤੁਹਾਨੂੰ ਉਦੋਂ ਤੱਕ ਫੜ੍ਹਨਗੇ ਜਦੋਂ ਤੱਕ ਤੁਸੀਂ ਤਬਾਹ ਨਹੀਂ ਹੋ ਜਾਂਦੇ, ਕਿਉਂਕਿ ਤੁਸੀਂ ਆਪਣੇ ਪਰਮੇਸ਼ਵਰ ਦੀ ਆਵਾਜ਼ ਨਹੀਂ ਸੁਣੀ ਅਤੇ ਨਾ ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜੋ ਉਸ ਨੇ ਤੁਹਾਨੂੰ ਦਿੱਤੇ ਹਨ।
46ਅਤੇ ਉਹ ਤੁਹਾਡੇ ਉੱਤੇ ਨਾਲੇ ਤੁਹਾਡੇ ਵੰਸ਼ ਉੱਤੇ ਸਦਾ ਤੱਕ ਨਿਸ਼ਾਨ ਅਤੇ ਅਚਰਜ਼ ਹੋਣਗੇ।