ਬਿਵਸਥਾ 28

ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ। ਉਹ ਤੁਹਾਡਾ ਪਿੱਛਾ ਕਰਨਗੇ ਅਤੇ ਤੁਹਾਨੂੰ ਉਦੋਂ ਤੱਕ ਫੜ੍ਹਨਗੇ ਜਦੋਂ ਤੱਕ ਤੁਸੀਂ ਤਬਾਹ ਨਹੀਂ ਹੋ ਜਾਂਦੇ, ਕਿਉਂਕਿ ਤੁਸੀਂ ਆਪਣੇ ਪਰਮੇਸ਼ਵਰ ਦੀ ਆਵਾਜ਼ ਨਹੀਂ ਸੁਣੀ ਅਤੇ ਨਾ ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜੋ ਉਸ ਨੇ ਤੁਹਾਨੂੰ ਦਿੱਤੇ ਹਨ।

Deuteronomy 28:45 (UKJV) Moreover all these curses shall come upon you, and shall pursue you, and overtake you, till you be destroyed; because you hearkened not unto the voice of the LORD your God, to keep his commandments and his statutes which he commanded you:

43ਜਿਹੜੇ ਪਰਦੇਸੀ ਤੁਹਾਡੇ ਵਿੱਚ ਵੱਸਦੇ ਹਨ, ਉਹ ਤੁਹਾਡੇ ਤੋਂ ਉੱਚੇ-ਉੱਚੇ ਹੁੰਦੇ ਜਾਣਗੇ, ਪਰ ਤੁਸੀਂ ਨੀਵੇਂ ਅਤੇ ਨੀਵੇਂ ਹੁੰਦੇ ਜਾਓਗੇ।

44ਉਹ ਤੁਹਾਨੂੰ ਉਧਾਰ ਦੇਣਗੇ ਪਰ ਤੁਸੀਂ ਉਹਨਾਂ ਨੂੰ ਉਧਾਰ ਨਹੀਂ ਦੇਵੋਗੇ। ਉਹ ਸਿਰ ਹੋਣਗੇ, ਪਰ ਤੁਸੀਂ ਪੂਛ ਹੋਵੋਗੇ।

45ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ। ਉਹ ਤੁਹਾਡਾ ਪਿੱਛਾ ਕਰਨਗੇ ਅਤੇ ਤੁਹਾਨੂੰ ਉਦੋਂ ਤੱਕ ਫੜ੍ਹਨਗੇ ਜਦੋਂ ਤੱਕ ਤੁਸੀਂ ਤਬਾਹ ਨਹੀਂ ਹੋ ਜਾਂਦੇ, ਕਿਉਂਕਿ ਤੁਸੀਂ ਆਪਣੇ ਪਰਮੇਸ਼ਵਰ ਦੀ ਆਵਾਜ਼ ਨਹੀਂ ਸੁਣੀ ਅਤੇ ਨਾ ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜੋ ਉਸ ਨੇ ਤੁਹਾਨੂੰ ਦਿੱਤੇ ਹਨ।

46ਅਤੇ ਉਹ ਤੁਹਾਡੇ ਉੱਤੇ ਨਾਲੇ ਤੁਹਾਡੇ ਵੰਸ਼ ਉੱਤੇ ਸਦਾ ਤੱਕ ਨਿਸ਼ਾਨ ਅਤੇ ਅਚਰਜ਼ ਹੋਣਗੇ।

47ਕਿਉਂਕਿ ਤੁਸੀਂ ਸਭ ਕੁਝ ਹੁੰਦਿਆਂ ਹੋਇਆ ਵੀ ਯਾਹਵੇਹ ਆਪਣੇ ਪਰਮੇਸ਼ਵਰ ਦੀ ਸੇਵਾ ਅਨੰਦ ਅਤੇ ਖੁਸ਼ੀ ਨਾਲ ਨਹੀਂ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.