ਬਿਵਸਥਾ 28

ਇਸ ਲਈ ਭੁੱਖ ਅਤੇ ਪਿਆਸ ਵਿੱਚ, ਨੰਗੇਜ ਅਤੇ ਘੋਰ ਗਰੀਬੀ ਵਿੱਚ, ਤੁਸੀਂ ਉਹਨਾਂ ਦੁਸ਼ਮਣਾਂ ਦੀ ਸੇਵਾ ਕਰੋਗੇ ਜੋ ਯਾਹਵੇਹ ਤੁਹਾਡੇ ਵਿਰੁੱਧ ਭੇਜੇਗਾ। ਉਹ ਤੁਹਾਡੀ ਗਰਦਨ ਉੱਤੇ ਲੋਹੇ ਦਾ ਜੂਲਾ ਰੱਖੇਗਾ ਜਦੋਂ ਤੱਕ ਤੁਹਾਡਾ ਨਾਸ ਨਾ ਕਰ ਦੇਵੇ।

Deuteronomy 28:48 (UKJV) Therefore shall you serve yours enemies which the LORD shall send against you, in hunger, and in thirst, and in nakedness, and in lack of all things: and he shall put a yoke of iron upon your neck, until he have destroyed you.

46ਅਤੇ ਉਹ ਤੁਹਾਡੇ ਉੱਤੇ ਨਾਲੇ ਤੁਹਾਡੇ ਵੰਸ਼ ਉੱਤੇ ਸਦਾ ਤੱਕ ਨਿਸ਼ਾਨ ਅਤੇ ਅਚਰਜ਼ ਹੋਣਗੇ।

47ਕਿਉਂਕਿ ਤੁਸੀਂ ਸਭ ਕੁਝ ਹੁੰਦਿਆਂ ਹੋਇਆ ਵੀ ਯਾਹਵੇਹ ਆਪਣੇ ਪਰਮੇਸ਼ਵਰ ਦੀ ਸੇਵਾ ਅਨੰਦ ਅਤੇ ਖੁਸ਼ੀ ਨਾਲ ਨਹੀਂ ਕੀਤੀ।

48ਇਸ ਲਈ ਭੁੱਖ ਅਤੇ ਪਿਆਸ ਵਿੱਚ, ਨੰਗੇਜ ਅਤੇ ਘੋਰ ਗਰੀਬੀ ਵਿੱਚ, ਤੁਸੀਂ ਉਹਨਾਂ ਦੁਸ਼ਮਣਾਂ ਦੀ ਸੇਵਾ ਕਰੋਗੇ ਜੋ ਯਾਹਵੇਹ ਤੁਹਾਡੇ ਵਿਰੁੱਧ ਭੇਜੇਗਾ। ਉਹ ਤੁਹਾਡੀ ਗਰਦਨ ਉੱਤੇ ਲੋਹੇ ਦਾ ਜੂਲਾ ਰੱਖੇਗਾ ਜਦੋਂ ਤੱਕ ਤੁਹਾਡਾ ਨਾਸ ਨਾ ਕਰ ਦੇਵੇ।

49ਯਾਹਵੇਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੱਢੇ ਤੋਂ, ਉਕਾਬ ਦੀ ਤਰ੍ਹਾਂ ਉੱਡਣ ਵਾਲੀ ਇੱਕ ਕੌਮ ਨੂੰ ਲੈ ਆਵੇਗਾ, ਅਜਿਹੀ ਕੌਮ ਜਿਸ ਦੀ ਭਾਸ਼ਾ ਤੁਸੀਂ ਨਹੀਂ ਸਮਝੋਗੇ।

50ਅਜਿਹੀ ਨਿਰਦਈ ਕੌਮ ਜੋ ਨਾ ਬਜ਼ੁਰਗਾਂ ਦਾ ਆਦਰ ਕਰੇਗੀ ਅਤੇ ਨਾ ਜੁਆਨਾਂ ਉੱਤੇ ਦਯਾ ਕਰੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.