ਬਿਵਸਥਾ 28

ਯਾਹਵੇਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੱਢੇ ਤੋਂ, ਉਕਾਬ ਦੀ ਤਰ੍ਹਾਂ ਉੱਡਣ ਵਾਲੀ ਇੱਕ ਕੌਮ ਨੂੰ ਲੈ ਆਵੇਗਾ, ਅਜਿਹੀ ਕੌਮ ਜਿਸ ਦੀ ਭਾਸ਼ਾ ਤੁਸੀਂ ਨਹੀਂ ਸਮਝੋਗੇ।

Deuteronomy 28:49 (UKJV) The LORD shall bring a nation against you from far, from the end of the earth, as swift as the eagle flies; a nation whose tongue you shall not understand;

47ਕਿਉਂਕਿ ਤੁਸੀਂ ਸਭ ਕੁਝ ਹੁੰਦਿਆਂ ਹੋਇਆ ਵੀ ਯਾਹਵੇਹ ਆਪਣੇ ਪਰਮੇਸ਼ਵਰ ਦੀ ਸੇਵਾ ਅਨੰਦ ਅਤੇ ਖੁਸ਼ੀ ਨਾਲ ਨਹੀਂ ਕੀਤੀ।

48ਇਸ ਲਈ ਭੁੱਖ ਅਤੇ ਪਿਆਸ ਵਿੱਚ, ਨੰਗੇਜ ਅਤੇ ਘੋਰ ਗਰੀਬੀ ਵਿੱਚ, ਤੁਸੀਂ ਉਹਨਾਂ ਦੁਸ਼ਮਣਾਂ ਦੀ ਸੇਵਾ ਕਰੋਗੇ ਜੋ ਯਾਹਵੇਹ ਤੁਹਾਡੇ ਵਿਰੁੱਧ ਭੇਜੇਗਾ। ਉਹ ਤੁਹਾਡੀ ਗਰਦਨ ਉੱਤੇ ਲੋਹੇ ਦਾ ਜੂਲਾ ਰੱਖੇਗਾ ਜਦੋਂ ਤੱਕ ਤੁਹਾਡਾ ਨਾਸ ਨਾ ਕਰ ਦੇਵੇ।

49ਯਾਹਵੇਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੱਢੇ ਤੋਂ, ਉਕਾਬ ਦੀ ਤਰ੍ਹਾਂ ਉੱਡਣ ਵਾਲੀ ਇੱਕ ਕੌਮ ਨੂੰ ਲੈ ਆਵੇਗਾ, ਅਜਿਹੀ ਕੌਮ ਜਿਸ ਦੀ ਭਾਸ਼ਾ ਤੁਸੀਂ ਨਹੀਂ ਸਮਝੋਗੇ।

50ਅਜਿਹੀ ਨਿਰਦਈ ਕੌਮ ਜੋ ਨਾ ਬਜ਼ੁਰਗਾਂ ਦਾ ਆਦਰ ਕਰੇਗੀ ਅਤੇ ਨਾ ਜੁਆਨਾਂ ਉੱਤੇ ਦਯਾ ਕਰੇਗੀ।

51ਉਹ ਤੁਹਾਡੇ ਪਸ਼ੂਆਂ ਦੇ ਬੱਚੇ ਅਤੇ ਤੁਹਾਡੀ ਜ਼ਮੀਨ ਦੀ ਫ਼ਸਲ ਨੂੰ ਉਦੋਂ ਤੱਕ ਖਾ ਜਾਣਗੇ ਜਦੋਂ ਤੱਕ ਤੁਸੀਂ ਨਾਸ ਨਾ ਹੋ ਜਾਓ। ਉਹ ਤੁਹਾਡੇ ਕੋਲ ਅਨਾਜ, ਨਵੀਂ ਮੈਅ ਜਾਂ ਜ਼ੈਤੂਨ ਦਾ ਤੇਲ ਨਹੀਂ ਛੱਡਣਗੇ, ਨਾ ਤੁਹਾਡੇ ਇੱਜੜਾਂ ਦੇ ਵੱਛੇ ਅਤੇ ਤੁਹਾਡੇ ਇੱਜੜਾਂ ਦੇ ਲੇਲੇ ਜਦੋਂ ਤੱਕ ਤੁਸੀਂ ਨਾਸ ਨਹੀਂ ਹੋ ਜਾਂਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.