ਬਿਵਸਥਾ 28

ਅਜਿਹੀ ਨਿਰਦਈ ਕੌਮ ਜੋ ਨਾ ਬਜ਼ੁਰਗਾਂ ਦਾ ਆਦਰ ਕਰੇਗੀ ਅਤੇ ਨਾ ਜੁਆਨਾਂ ਉੱਤੇ ਦਯਾ ਕਰੇਗੀ।

Deuteronomy 28:50 (UKJV) A nation of fierce countenance, which shall not regard the person of the old, nor show favour to the young:

48ਇਸ ਲਈ ਭੁੱਖ ਅਤੇ ਪਿਆਸ ਵਿੱਚ, ਨੰਗੇਜ ਅਤੇ ਘੋਰ ਗਰੀਬੀ ਵਿੱਚ, ਤੁਸੀਂ ਉਹਨਾਂ ਦੁਸ਼ਮਣਾਂ ਦੀ ਸੇਵਾ ਕਰੋਗੇ ਜੋ ਯਾਹਵੇਹ ਤੁਹਾਡੇ ਵਿਰੁੱਧ ਭੇਜੇਗਾ। ਉਹ ਤੁਹਾਡੀ ਗਰਦਨ ਉੱਤੇ ਲੋਹੇ ਦਾ ਜੂਲਾ ਰੱਖੇਗਾ ਜਦੋਂ ਤੱਕ ਤੁਹਾਡਾ ਨਾਸ ਨਾ ਕਰ ਦੇਵੇ।

49ਯਾਹਵੇਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੱਢੇ ਤੋਂ, ਉਕਾਬ ਦੀ ਤਰ੍ਹਾਂ ਉੱਡਣ ਵਾਲੀ ਇੱਕ ਕੌਮ ਨੂੰ ਲੈ ਆਵੇਗਾ, ਅਜਿਹੀ ਕੌਮ ਜਿਸ ਦੀ ਭਾਸ਼ਾ ਤੁਸੀਂ ਨਹੀਂ ਸਮਝੋਗੇ।

50ਅਜਿਹੀ ਨਿਰਦਈ ਕੌਮ ਜੋ ਨਾ ਬਜ਼ੁਰਗਾਂ ਦਾ ਆਦਰ ਕਰੇਗੀ ਅਤੇ ਨਾ ਜੁਆਨਾਂ ਉੱਤੇ ਦਯਾ ਕਰੇਗੀ।

51ਉਹ ਤੁਹਾਡੇ ਪਸ਼ੂਆਂ ਦੇ ਬੱਚੇ ਅਤੇ ਤੁਹਾਡੀ ਜ਼ਮੀਨ ਦੀ ਫ਼ਸਲ ਨੂੰ ਉਦੋਂ ਤੱਕ ਖਾ ਜਾਣਗੇ ਜਦੋਂ ਤੱਕ ਤੁਸੀਂ ਨਾਸ ਨਾ ਹੋ ਜਾਓ। ਉਹ ਤੁਹਾਡੇ ਕੋਲ ਅਨਾਜ, ਨਵੀਂ ਮੈਅ ਜਾਂ ਜ਼ੈਤੂਨ ਦਾ ਤੇਲ ਨਹੀਂ ਛੱਡਣਗੇ, ਨਾ ਤੁਹਾਡੇ ਇੱਜੜਾਂ ਦੇ ਵੱਛੇ ਅਤੇ ਤੁਹਾਡੇ ਇੱਜੜਾਂ ਦੇ ਲੇਲੇ ਜਦੋਂ ਤੱਕ ਤੁਸੀਂ ਨਾਸ ਨਹੀਂ ਹੋ ਜਾਂਦੇ।

52ਉਹ ਤੁਹਾਡੇ ਦੇਸ਼ ਦੇ ਸਾਰੇ ਸ਼ਹਿਰਾਂ ਨੂੰ ਉਦੋਂ ਤੱਕ ਘੇਰਾ ਪਾ ਲੈਣਗੇ ਜਦੋਂ ਤੱਕ ਉੱਚੀਆਂ ਕਿਲ੍ਹੇ ਵਾਲੀਆਂ ਕੰਧਾਂ ਜਿਨ੍ਹਾਂ ਵਿੱਚ ਤੁਸੀਂ ਭਰੋਸਾ ਕਰਦੇ ਹੋ ਢਹਿ ਨਾ ਜਾਣ, ਉਹ ਉਸ ਧਰਤੀ ਦੇ ਸਾਰੇ ਸ਼ਹਿਰਾਂ ਨੂੰ ਘੇਰਾ ਪਾ ਲੈਣਗੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.