50ਅਜਿਹੀ ਨਿਰਦਈ ਕੌਮ ਜੋ ਨਾ ਬਜ਼ੁਰਗਾਂ ਦਾ ਆਦਰ ਕਰੇਗੀ ਅਤੇ ਨਾ ਜੁਆਨਾਂ ਉੱਤੇ ਦਯਾ ਕਰੇਗੀ।
51ਉਹ ਤੁਹਾਡੇ ਪਸ਼ੂਆਂ ਦੇ ਬੱਚੇ ਅਤੇ ਤੁਹਾਡੀ ਜ਼ਮੀਨ ਦੀ ਫ਼ਸਲ ਨੂੰ ਉਦੋਂ ਤੱਕ ਖਾ ਜਾਣਗੇ ਜਦੋਂ ਤੱਕ ਤੁਸੀਂ ਨਾਸ ਨਾ ਹੋ ਜਾਓ। ਉਹ ਤੁਹਾਡੇ ਕੋਲ ਅਨਾਜ, ਨਵੀਂ ਮੈਅ ਜਾਂ ਜ਼ੈਤੂਨ ਦਾ ਤੇਲ ਨਹੀਂ ਛੱਡਣਗੇ, ਨਾ ਤੁਹਾਡੇ ਇੱਜੜਾਂ ਦੇ ਵੱਛੇ ਅਤੇ ਤੁਹਾਡੇ ਇੱਜੜਾਂ ਦੇ ਲੇਲੇ ਜਦੋਂ ਤੱਕ ਤੁਸੀਂ ਨਾਸ ਨਹੀਂ ਹੋ ਜਾਂਦੇ।
52ਉਹ ਤੁਹਾਡੇ ਦੇਸ਼ ਦੇ ਸਾਰੇ ਸ਼ਹਿਰਾਂ ਨੂੰ ਉਦੋਂ ਤੱਕ ਘੇਰਾ ਪਾ ਲੈਣਗੇ ਜਦੋਂ ਤੱਕ ਉੱਚੀਆਂ ਕਿਲ੍ਹੇ ਵਾਲੀਆਂ ਕੰਧਾਂ ਜਿਨ੍ਹਾਂ ਵਿੱਚ ਤੁਸੀਂ ਭਰੋਸਾ ਕਰਦੇ ਹੋ ਢਹਿ ਨਾ ਜਾਣ, ਉਹ ਉਸ ਧਰਤੀ ਦੇ ਸਾਰੇ ਸ਼ਹਿਰਾਂ ਨੂੰ ਘੇਰਾ ਪਾ ਲੈਣਗੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।
53ਕਿਉਂਕਿ ਘੇਰਾਬੰਦੀ ਦੌਰਾਨ ਤੁਹਾਡੇ ਦੁਸ਼ਮਣ ਤੁਹਾਡੇ ਉੱਤੇ ਕਸ਼ਟ ਲਿਆਉਣਗੇ ਅਤੇ ਤੁਸੀਂ ਆਪਣੀ ਕੁੱਖ ਦਾ ਫਲ ਅਰਥਾਤ ਆਪਣੇ ਪੁੱਤਰਾਂ ਅਤੇ ਧੀਆਂ ਦਾ ਮਾਸ ਖਾਓਗੇ ਜੋ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਹੈ।
54ਤੁਹਾਡੇ ਵਿੱਚੋਂ ਸਭ ਤੋਂ ਕੋਮਲ ਅਤੇ ਸੰਵੇਦਨਸ਼ੀਲ ਸੁਭਾਅ ਵਾਲਾ ਮਨੁੱਖ ਨੂੰ ਵੀ ਆਪਣੇ ਭਰਾ ਜਾਂ ਉਸ ਦੀ ਪਿਆਰੀ ਪਤਨੀ ਜਾਂ ਆਪਣੇ ਬਚੇ ਹੋਏ ਬੱਚਿਆਂ ਉੱਤੇ ਕੋਈ ਤਰਸ ਨਹੀਂ ਆਵੇਗਾ।