ਬਿਵਸਥਾ 28

ਕਿਉਂਕਿ ਘੇਰਾਬੰਦੀ ਦੌਰਾਨ ਤੁਹਾਡੇ ਦੁਸ਼ਮਣ ਤੁਹਾਡੇ ਉੱਤੇ ਕਸ਼ਟ ਲਿਆਉਣਗੇ ਅਤੇ ਤੁਸੀਂ ਆਪਣੀ ਕੁੱਖ ਦਾ ਫਲ ਅਰਥਾਤ ਆਪਣੇ ਪੁੱਤਰਾਂ ਅਤੇ ਧੀਆਂ ਦਾ ਮਾਸ ਖਾਓਗੇ ਜੋ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਹੈ।

Deuteronomy 28:53 (UKJV) And you shall eat the fruit of yours own body, the flesh of your sons and of your daughters, which the LORD your God has given you, in the siege, and in the strictness, wherewith yours enemies shall distress you:

51ਉਹ ਤੁਹਾਡੇ ਪਸ਼ੂਆਂ ਦੇ ਬੱਚੇ ਅਤੇ ਤੁਹਾਡੀ ਜ਼ਮੀਨ ਦੀ ਫ਼ਸਲ ਨੂੰ ਉਦੋਂ ਤੱਕ ਖਾ ਜਾਣਗੇ ਜਦੋਂ ਤੱਕ ਤੁਸੀਂ ਨਾਸ ਨਾ ਹੋ ਜਾਓ। ਉਹ ਤੁਹਾਡੇ ਕੋਲ ਅਨਾਜ, ਨਵੀਂ ਮੈਅ ਜਾਂ ਜ਼ੈਤੂਨ ਦਾ ਤੇਲ ਨਹੀਂ ਛੱਡਣਗੇ, ਨਾ ਤੁਹਾਡੇ ਇੱਜੜਾਂ ਦੇ ਵੱਛੇ ਅਤੇ ਤੁਹਾਡੇ ਇੱਜੜਾਂ ਦੇ ਲੇਲੇ ਜਦੋਂ ਤੱਕ ਤੁਸੀਂ ਨਾਸ ਨਹੀਂ ਹੋ ਜਾਂਦੇ।

52ਉਹ ਤੁਹਾਡੇ ਦੇਸ਼ ਦੇ ਸਾਰੇ ਸ਼ਹਿਰਾਂ ਨੂੰ ਉਦੋਂ ਤੱਕ ਘੇਰਾ ਪਾ ਲੈਣਗੇ ਜਦੋਂ ਤੱਕ ਉੱਚੀਆਂ ਕਿਲ੍ਹੇ ਵਾਲੀਆਂ ਕੰਧਾਂ ਜਿਨ੍ਹਾਂ ਵਿੱਚ ਤੁਸੀਂ ਭਰੋਸਾ ਕਰਦੇ ਹੋ ਢਹਿ ਨਾ ਜਾਣ, ਉਹ ਉਸ ਧਰਤੀ ਦੇ ਸਾਰੇ ਸ਼ਹਿਰਾਂ ਨੂੰ ਘੇਰਾ ਪਾ ਲੈਣਗੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।

53ਕਿਉਂਕਿ ਘੇਰਾਬੰਦੀ ਦੌਰਾਨ ਤੁਹਾਡੇ ਦੁਸ਼ਮਣ ਤੁਹਾਡੇ ਉੱਤੇ ਕਸ਼ਟ ਲਿਆਉਣਗੇ ਅਤੇ ਤੁਸੀਂ ਆਪਣੀ ਕੁੱਖ ਦਾ ਫਲ ਅਰਥਾਤ ਆਪਣੇ ਪੁੱਤਰਾਂ ਅਤੇ ਧੀਆਂ ਦਾ ਮਾਸ ਖਾਓਗੇ ਜੋ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਹੈ।

54ਤੁਹਾਡੇ ਵਿੱਚੋਂ ਸਭ ਤੋਂ ਕੋਮਲ ਅਤੇ ਸੰਵੇਦਨਸ਼ੀਲ ਸੁਭਾਅ ਵਾਲਾ ਮਨੁੱਖ ਨੂੰ ਵੀ ਆਪਣੇ ਭਰਾ ਜਾਂ ਉਸ ਦੀ ਪਿਆਰੀ ਪਤਨੀ ਜਾਂ ਆਪਣੇ ਬਚੇ ਹੋਏ ਬੱਚਿਆਂ ਉੱਤੇ ਕੋਈ ਤਰਸ ਨਹੀਂ ਆਵੇਗਾ।

55ਅਤੇ ਉਹ ਆਪਣੇ ਬੱਚਿਆਂ ਦੇ ਮਾਸ ਵਿੱਚੋਂ ਜਿਹੜਾ ਉਹ ਖਾਂਦਾ ਹੈ ਕਿਸੇ ਨੂੰ ਨਹੀਂ ਦੇਵੇਗਾ, ਕਿਉਂ ਜੋ ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਸ ਨਾਲ ਤੁਹਾਡੇ ਸਾਰੇ ਫਾਟਕਾਂ ਦੇ ਅੰਦਰ ਤੁਹਾਨੂੰ ਸਤਾਉਣਗੇ, ਉਸ ਦੇ ਲਈ ਹੋਰ ਕੁਝ ਬਾਕੀ ਨਹੀਂ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.