ਬਿਵਸਥਾ 28

ਤੁਹਾਡੇ ਵਿੱਚੋਂ ਸਭ ਤੋਂ ਕੋਮਲ ਅਤੇ ਸੰਵੇਦਨਸ਼ੀਲ ਸੁਭਾਅ ਵਾਲਾ ਮਨੁੱਖ ਨੂੰ ਵੀ ਆਪਣੇ ਭਰਾ ਜਾਂ ਉਸ ਦੀ ਪਿਆਰੀ ਪਤਨੀ ਜਾਂ ਆਪਣੇ ਬਚੇ ਹੋਏ ਬੱਚਿਆਂ ਉੱਤੇ ਕੋਈ ਤਰਸ ਨਹੀਂ ਆਵੇਗਾ।

Deuteronomy 28:54 (UKJV) So that the man that is tender among you, and very delicate, his eye shall be evil toward his brother, and toward the wife of his bosom, and toward the remnant of his children which he shall leave:

52ਉਹ ਤੁਹਾਡੇ ਦੇਸ਼ ਦੇ ਸਾਰੇ ਸ਼ਹਿਰਾਂ ਨੂੰ ਉਦੋਂ ਤੱਕ ਘੇਰਾ ਪਾ ਲੈਣਗੇ ਜਦੋਂ ਤੱਕ ਉੱਚੀਆਂ ਕਿਲ੍ਹੇ ਵਾਲੀਆਂ ਕੰਧਾਂ ਜਿਨ੍ਹਾਂ ਵਿੱਚ ਤੁਸੀਂ ਭਰੋਸਾ ਕਰਦੇ ਹੋ ਢਹਿ ਨਾ ਜਾਣ, ਉਹ ਉਸ ਧਰਤੀ ਦੇ ਸਾਰੇ ਸ਼ਹਿਰਾਂ ਨੂੰ ਘੇਰਾ ਪਾ ਲੈਣਗੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।

53ਕਿਉਂਕਿ ਘੇਰਾਬੰਦੀ ਦੌਰਾਨ ਤੁਹਾਡੇ ਦੁਸ਼ਮਣ ਤੁਹਾਡੇ ਉੱਤੇ ਕਸ਼ਟ ਲਿਆਉਣਗੇ ਅਤੇ ਤੁਸੀਂ ਆਪਣੀ ਕੁੱਖ ਦਾ ਫਲ ਅਰਥਾਤ ਆਪਣੇ ਪੁੱਤਰਾਂ ਅਤੇ ਧੀਆਂ ਦਾ ਮਾਸ ਖਾਓਗੇ ਜੋ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਹੈ।

54ਤੁਹਾਡੇ ਵਿੱਚੋਂ ਸਭ ਤੋਂ ਕੋਮਲ ਅਤੇ ਸੰਵੇਦਨਸ਼ੀਲ ਸੁਭਾਅ ਵਾਲਾ ਮਨੁੱਖ ਨੂੰ ਵੀ ਆਪਣੇ ਭਰਾ ਜਾਂ ਉਸ ਦੀ ਪਿਆਰੀ ਪਤਨੀ ਜਾਂ ਆਪਣੇ ਬਚੇ ਹੋਏ ਬੱਚਿਆਂ ਉੱਤੇ ਕੋਈ ਤਰਸ ਨਹੀਂ ਆਵੇਗਾ।

55ਅਤੇ ਉਹ ਆਪਣੇ ਬੱਚਿਆਂ ਦੇ ਮਾਸ ਵਿੱਚੋਂ ਜਿਹੜਾ ਉਹ ਖਾਂਦਾ ਹੈ ਕਿਸੇ ਨੂੰ ਨਹੀਂ ਦੇਵੇਗਾ, ਕਿਉਂ ਜੋ ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਸ ਨਾਲ ਤੁਹਾਡੇ ਸਾਰੇ ਫਾਟਕਾਂ ਦੇ ਅੰਦਰ ਤੁਹਾਨੂੰ ਸਤਾਉਣਗੇ, ਉਸ ਦੇ ਲਈ ਹੋਰ ਕੁਝ ਬਾਕੀ ਨਹੀਂ ਰਿਹਾ।

56ਤੁਹਾਡੇ ਵਿੱਚੋਂ ਉਹ ਕੋਮਲ ਅਤੇ ਨਾਜ਼ੁਕ ਇਸਤਰੀ ਜਿਸ ਨੇ ਕਦੀ ਕੋਮਲਤਾ ਅਤੇ ਨਜ਼ਾਕਤ ਦੇ ਕਾਰਨ ਆਪਣੇ ਪੈਰ ਧਰਤੀ ਉੱਤੇ ਰੱਖਣ ਦਾ ਹੌਂਸਲਾ ਨਹੀਂ ਕੀਤਾ, ਉਸ ਦੀ ਅੱਖ ਆਪਣੇ ਪਿਆਰੇ ਪਤੀ ਅਤੇ ਆਪਣੇ ਪੁੱਤਰ ਅਤੇ ਧੀ ਵੱਲ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.