4ਮੁਬਾਰਕ ਹੋਵੇਗਾ ਤੁਹਾਡੀ ਕੁੱਖ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਪਸ਼ੂਆਂ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ।
5ਮੁਬਾਰਕ ਹੋਵੇਗੀ ਤੁਹਾਡੀ ਟੋਕਰੀ ਅਤੇ ਤੁਹਾਡੀ ਪਰਾਤ।
6ਮੁਬਾਰਕ ਹੋਵੋਗੇ ਤੁਸੀਂ ਅੰਦਰ ਆਉਂਦੇ ਹੋਏ ਅਤੇ ਮੁਬਾਰਕ ਹੋਵੋਗੇ ਤੁਸੀਂ ਬਾਹਰ ਜਾਂਦੇ ਹੋਏ।
7ਯਾਹਵੇਹ ਤੁਹਾਡੇ ਵਿਰੁੱਧ ਉੱਠਣ ਵਾਲੇ ਦੁਸ਼ਮਣ ਨੂੰ ਤੁਹਾਡੇ ਅੱਗਿਓਂ ਮਰਵਾ ਦੇਵੇਗਾ। ਉਹ ਇੱਕ ਰਾਸਤੇ ਤੋਂ ਤੁਹਾਡੇ ਕੋਲ ਆਉਣਗੇ ਪਰ ਸੱਤਾਂ ਰਾਹਾਂ ਤੋਂ ਤੁਹਾਡੇ ਅੱਗਿਓਂ ਭੱਜ ਜਾਣਗੇ।
8ਯਾਹਵੇਹ ਤੁਹਾਡੇ ਭੰਡਾਰਾਂ ਉੱਤੇ ਅਤੇ ਹਰ ਉਸ ਚੀਜ਼ ਉੱਤੇ ਬਰਕਤ ਭੇਜੇਗਾ ਜਿਸ ਉੱਤੇ ਤੁਸੀਂ ਆਪਣਾ ਹੱਥ ਰੱਖਦੇ ਹੋ। ਯਾਹਵੇਹ ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜੋ ਉਹ ਤੁਹਾਨੂੰ ਦੇ ਰਿਹਾ ਹੈ।