ਬਿਵਸਥਾ 28

ਯਾਹਵੇਹ ਤੁਹਾਡੇ ਭੰਡਾਰਾਂ ਉੱਤੇ ਅਤੇ ਹਰ ਉਸ ਚੀਜ਼ ਉੱਤੇ ਬਰਕਤ ਭੇਜੇਗਾ ਜਿਸ ਉੱਤੇ ਤੁਸੀਂ ਆਪਣਾ ਹੱਥ ਰੱਖਦੇ ਹੋ। ਯਾਹਵੇਹ ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜੋ ਉਹ ਤੁਹਾਨੂੰ ਦੇ ਰਿਹਾ ਹੈ।

Deuteronomy 28:8 (UKJV) The LORD shall command the blessing upon you in your storehouses, and in all that you set yours hand unto; and he shall bless you in the land which the LORD your God gives you.

6ਮੁਬਾਰਕ ਹੋਵੋਗੇ ਤੁਸੀਂ ਅੰਦਰ ਆਉਂਦੇ ਹੋਏ ਅਤੇ ਮੁਬਾਰਕ ਹੋਵੋਗੇ ਤੁਸੀਂ ਬਾਹਰ ਜਾਂਦੇ ਹੋਏ।

7ਯਾਹਵੇਹ ਤੁਹਾਡੇ ਵਿਰੁੱਧ ਉੱਠਣ ਵਾਲੇ ਦੁਸ਼ਮਣ ਨੂੰ ਤੁਹਾਡੇ ਅੱਗਿਓਂ ਮਰਵਾ ਦੇਵੇਗਾ। ਉਹ ਇੱਕ ਰਾਸਤੇ ਤੋਂ ਤੁਹਾਡੇ ਕੋਲ ਆਉਣਗੇ ਪਰ ਸੱਤਾਂ ਰਾਹਾਂ ਤੋਂ ਤੁਹਾਡੇ ਅੱਗਿਓਂ ਭੱਜ ਜਾਣਗੇ।

8ਯਾਹਵੇਹ ਤੁਹਾਡੇ ਭੰਡਾਰਾਂ ਉੱਤੇ ਅਤੇ ਹਰ ਉਸ ਚੀਜ਼ ਉੱਤੇ ਬਰਕਤ ਭੇਜੇਗਾ ਜਿਸ ਉੱਤੇ ਤੁਸੀਂ ਆਪਣਾ ਹੱਥ ਰੱਖਦੇ ਹੋ। ਯਾਹਵੇਹ ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜੋ ਉਹ ਤੁਹਾਨੂੰ ਦੇ ਰਿਹਾ ਹੈ।

9ਯਾਹਵੇਹ ਤੁਹਾਨੂੰ ਆਪਣੇ ਪਵਿੱਤਰ ਲੋਕਾਂ ਵਜੋਂ ਸਥਾਪਿਤ ਕਰੇਗਾ, ਜਿਵੇਂ ਉਸਨੇ ਤੁਹਾਡੇ ਨਾਲ ਸਹੁੰ ਖਾਧੀ ਸੀ, ਜੇ ਤੁਸੀਂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਸ ਦੀ ਆਗਿਆਕਾਰੀ ਵਿੱਚ ਚੱਲੋ।

10ਤਦ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਾਹਵੇਹ ਦੇ ਨਾਮ ਤੇ ਪੁਕਾਰੇ ਜਾਂਦੇ ਹੋ, ਅਤੇ ਉਹ ਤੁਹਾਡੇ ਤੋਂ ਡਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.