ਬਿਵਸਥਾ 28

ਜਿਵੇਂ ਯਾਹਵੇਹ ਨੂੰ ਚੰਗਾ ਲੱਗਾ ਕਿ ਉਹ ਤੁਹਾਨੂੰ ਖੁਸ਼ਹਾਲ ਕਰੇ ਅਤੇ ਗਿਣਤੀ ਵਿੱਚ ਵਾਧਾ ਕਰੇ, ਉਸੇ ਤਰ੍ਹਾਂ ਉਹ ਤੁਹਾਨੂੰ ਬਰਬਾਦ ਅਤੇ ਨਾਸ ਕਰਨ ਲਈ ਪ੍ਰਸੰਨ ਹੋਵੇਗਾ। ਤੁਹਾਨੂੰ ਉਸ ਧਰਤੀ ਤੋਂ ਉਖਾੜ ਦਿੱਤਾ ਜਾਵੇਗਾ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ।

Deuteronomy 28:63 (UKJV) And it shall come to pass, that as the LORD rejoiced over you to do you good, and to multiply you; so the LORD will rejoice over you to destroy you, and to bring you to nothing; and all of you shall be plucked from off the land where you go to possess it.

61ਯਾਹਵੇਹ ਤੁਹਾਡੇ ਉੱਤੇ ਹਰ ਤਰ੍ਹਾਂ ਦੀ ਬੀਮਾਰੀ ਅਤੇ ਬਿਪਤਾ ਜਿਹੜੀਆਂ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਨਹੀਂ ਗਈਆਂ ਲਿਆਵੇਗਾ, ਜਦੋਂ ਤੱਕ ਤੁਸੀਂ ਨਾਸ਼ ਨਹੀਂ ਹੋ ਜਾਂਦੇ।

62ਤੁਸੀਂ ਜੋ ਅਕਾਸ਼ ਦੇ ਤਾਰਿਆਂ ਜਿੰਨੇ ਅਣਗਿਣਤ ਸੀ ਪਰ ਗਿਣਤੀ ਵਿੱਚ ਥੋੜ੍ਹੇ ਹੀ ਰਹਿ ਜਾਵੋਂਗੇ ਕਿਉਂ ਜੋ ਤੁਸੀਂ ਆਪਣੇ ਯਾਹਵੇਹ ਦਾ ਹੁਕਮ ਨਹੀਂ ਮੰਨਿਆ।

63ਜਿਵੇਂ ਯਾਹਵੇਹ ਨੂੰ ਚੰਗਾ ਲੱਗਾ ਕਿ ਉਹ ਤੁਹਾਨੂੰ ਖੁਸ਼ਹਾਲ ਕਰੇ ਅਤੇ ਗਿਣਤੀ ਵਿੱਚ ਵਾਧਾ ਕਰੇ, ਉਸੇ ਤਰ੍ਹਾਂ ਉਹ ਤੁਹਾਨੂੰ ਬਰਬਾਦ ਅਤੇ ਨਾਸ ਕਰਨ ਲਈ ਪ੍ਰਸੰਨ ਹੋਵੇਗਾ। ਤੁਹਾਨੂੰ ਉਸ ਧਰਤੀ ਤੋਂ ਉਖਾੜ ਦਿੱਤਾ ਜਾਵੇਗਾ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ।

64ਤਦ ਯਾਹਵੇਹ ਤੁਹਾਨੂੰ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਾਰੀਆਂ ਕੌਮਾਂ ਵਿੱਚ ਖਿੰਡਾ ਦੇਵੇਗਾ। ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਜਿਨ੍ਹਾਂ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖੇ ਜਾਣਦੇ ਸਨ।

65ਉਹਨਾਂ ਕੌਮਾਂ ਵਿੱਚ ਤੁਹਾਨੂੰ ਕੋਈ ਸੁੱਖ ਨਹੀਂ ਮਿਲੇਗਾ, ਨਾ ਤੁਹਾਡੇ ਪੈਰਾਂ ਦੇ ਤਲੇ ਲਈ ਕੋਈ ਅਰਾਮ ਹੋਵੇਗਾ। ਸਗੋਂ ਉੱਥੇ ਯਾਹਵੇਹ ਤੁਹਾਨੂੰ ਇੱਕ ਚਿੰਤਾ ਵਾਲਾ ਮਨ, ਲਾਲਸਾ ਨਾਲ ਥੱਕੀਆਂ ਹੋਈਆਂ ਅੱਖਾਂ ਅਤੇ ਇੱਕ ਨਿਰਾਸ਼ ਦਿਲ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.