62ਤੁਸੀਂ ਜੋ ਅਕਾਸ਼ ਦੇ ਤਾਰਿਆਂ ਜਿੰਨੇ ਅਣਗਿਣਤ ਸੀ ਪਰ ਗਿਣਤੀ ਵਿੱਚ ਥੋੜ੍ਹੇ ਹੀ ਰਹਿ ਜਾਵੋਂਗੇ ਕਿਉਂ ਜੋ ਤੁਸੀਂ ਆਪਣੇ ਯਾਹਵੇਹ ਦਾ ਹੁਕਮ ਨਹੀਂ ਮੰਨਿਆ।
63ਜਿਵੇਂ ਯਾਹਵੇਹ ਨੂੰ ਚੰਗਾ ਲੱਗਾ ਕਿ ਉਹ ਤੁਹਾਨੂੰ ਖੁਸ਼ਹਾਲ ਕਰੇ ਅਤੇ ਗਿਣਤੀ ਵਿੱਚ ਵਾਧਾ ਕਰੇ, ਉਸੇ ਤਰ੍ਹਾਂ ਉਹ ਤੁਹਾਨੂੰ ਬਰਬਾਦ ਅਤੇ ਨਾਸ ਕਰਨ ਲਈ ਪ੍ਰਸੰਨ ਹੋਵੇਗਾ। ਤੁਹਾਨੂੰ ਉਸ ਧਰਤੀ ਤੋਂ ਉਖਾੜ ਦਿੱਤਾ ਜਾਵੇਗਾ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ।
64ਤਦ ਯਾਹਵੇਹ ਤੁਹਾਨੂੰ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਾਰੀਆਂ ਕੌਮਾਂ ਵਿੱਚ ਖਿੰਡਾ ਦੇਵੇਗਾ। ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਜਿਨ੍ਹਾਂ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖੇ ਜਾਣਦੇ ਸਨ।
65ਉਹਨਾਂ ਕੌਮਾਂ ਵਿੱਚ ਤੁਹਾਨੂੰ ਕੋਈ ਸੁੱਖ ਨਹੀਂ ਮਿਲੇਗਾ, ਨਾ ਤੁਹਾਡੇ ਪੈਰਾਂ ਦੇ ਤਲੇ ਲਈ ਕੋਈ ਅਰਾਮ ਹੋਵੇਗਾ। ਸਗੋਂ ਉੱਥੇ ਯਾਹਵੇਹ ਤੁਹਾਨੂੰ ਇੱਕ ਚਿੰਤਾ ਵਾਲਾ ਮਨ, ਲਾਲਸਾ ਨਾਲ ਥੱਕੀਆਂ ਹੋਈਆਂ ਅੱਖਾਂ ਅਤੇ ਇੱਕ ਨਿਰਾਸ਼ ਦਿਲ ਦੇਵੇਗਾ।
66ਤੁਸੀਂ ਲਗਾਤਾਰ ਦੁਬਿਧਾ ਵਿੱਚ ਰਹੋਗੇ, ਰਾਤ ਅਤੇ ਦਿਨ ਡਰ ਨਾਲ ਭਰੇ ਰਹੋਂਗੇ, ਅਤੇ ਤੁਸੀਂ ਆਪਣੇ ਜੀਉਣ ਦੀ ਆਸ ਛੱਡ ਬੈਠੋਗੇ।