ਬਿਵਸਥਾ 28

ਉਹਨਾਂ ਕੌਮਾਂ ਵਿੱਚ ਤੁਹਾਨੂੰ ਕੋਈ ਸੁੱਖ ਨਹੀਂ ਮਿਲੇਗਾ, ਨਾ ਤੁਹਾਡੇ ਪੈਰਾਂ ਦੇ ਤਲੇ ਲਈ ਕੋਈ ਅਰਾਮ ਹੋਵੇਗਾ। ਸਗੋਂ ਉੱਥੇ ਯਾਹਵੇਹ ਤੁਹਾਨੂੰ ਇੱਕ ਚਿੰਤਾ ਵਾਲਾ ਮਨ, ਲਾਲਸਾ ਨਾਲ ਥੱਕੀਆਂ ਹੋਈਆਂ ਅੱਖਾਂ ਅਤੇ ਇੱਕ ਨਿਰਾਸ਼ ਦਿਲ ਦੇਵੇਗਾ।

Deuteronomy 28:65 (UKJV) And among these nations shall you find no ease, neither shall the sole of your foot have rest: but the LORD shall give you there a trembling heart, and failing of eyes, and sorrow of mind:

63ਜਿਵੇਂ ਯਾਹਵੇਹ ਨੂੰ ਚੰਗਾ ਲੱਗਾ ਕਿ ਉਹ ਤੁਹਾਨੂੰ ਖੁਸ਼ਹਾਲ ਕਰੇ ਅਤੇ ਗਿਣਤੀ ਵਿੱਚ ਵਾਧਾ ਕਰੇ, ਉਸੇ ਤਰ੍ਹਾਂ ਉਹ ਤੁਹਾਨੂੰ ਬਰਬਾਦ ਅਤੇ ਨਾਸ ਕਰਨ ਲਈ ਪ੍ਰਸੰਨ ਹੋਵੇਗਾ। ਤੁਹਾਨੂੰ ਉਸ ਧਰਤੀ ਤੋਂ ਉਖਾੜ ਦਿੱਤਾ ਜਾਵੇਗਾ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ।

64ਤਦ ਯਾਹਵੇਹ ਤੁਹਾਨੂੰ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਾਰੀਆਂ ਕੌਮਾਂ ਵਿੱਚ ਖਿੰਡਾ ਦੇਵੇਗਾ। ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਜਿਨ੍ਹਾਂ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖੇ ਜਾਣਦੇ ਸਨ।

65ਉਹਨਾਂ ਕੌਮਾਂ ਵਿੱਚ ਤੁਹਾਨੂੰ ਕੋਈ ਸੁੱਖ ਨਹੀਂ ਮਿਲੇਗਾ, ਨਾ ਤੁਹਾਡੇ ਪੈਰਾਂ ਦੇ ਤਲੇ ਲਈ ਕੋਈ ਅਰਾਮ ਹੋਵੇਗਾ। ਸਗੋਂ ਉੱਥੇ ਯਾਹਵੇਹ ਤੁਹਾਨੂੰ ਇੱਕ ਚਿੰਤਾ ਵਾਲਾ ਮਨ, ਲਾਲਸਾ ਨਾਲ ਥੱਕੀਆਂ ਹੋਈਆਂ ਅੱਖਾਂ ਅਤੇ ਇੱਕ ਨਿਰਾਸ਼ ਦਿਲ ਦੇਵੇਗਾ।

66ਤੁਸੀਂ ਲਗਾਤਾਰ ਦੁਬਿਧਾ ਵਿੱਚ ਰਹੋਗੇ, ਰਾਤ ਅਤੇ ਦਿਨ ਡਰ ਨਾਲ ਭਰੇ ਰਹੋਂਗੇ, ਅਤੇ ਤੁਸੀਂ ਆਪਣੇ ਜੀਉਣ ਦੀ ਆਸ ਛੱਡ ਬੈਠੋਗੇ।

67ਤੁਹਾਡੇ ਦਿਲ ਵਿੱਚ ਬਣੇ ਹੋਏ ਡਰ ਦੇ ਕਾਰਨ, ਅਤੇ ਉਸ ਸਭ ਦੇ ਕਾਰਨ ਜੋ ਤੁਹਾਡੀਆਂ ਅੱਖਾਂ ਵੇਖਣਗੀਆਂ, ਤੁਸੀਂ ਸਵੇਰ ਨੂੰ ਆਖੋਗੇ, “ਸ਼ਾਮ ਕਦੋਂ ਹੋਵੇਗੀ?” ਅਤੇ ਸ਼ਾਮ ਨੂੰ ਆਖੋਗੇ, “ਸਵੇਰ ਕਦੋਂ ਹੋਵੇਗੀ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.