64ਤਦ ਯਾਹਵੇਹ ਤੁਹਾਨੂੰ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਾਰੀਆਂ ਕੌਮਾਂ ਵਿੱਚ ਖਿੰਡਾ ਦੇਵੇਗਾ। ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਜਿਨ੍ਹਾਂ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖੇ ਜਾਣਦੇ ਸਨ।
65ਉਹਨਾਂ ਕੌਮਾਂ ਵਿੱਚ ਤੁਹਾਨੂੰ ਕੋਈ ਸੁੱਖ ਨਹੀਂ ਮਿਲੇਗਾ, ਨਾ ਤੁਹਾਡੇ ਪੈਰਾਂ ਦੇ ਤਲੇ ਲਈ ਕੋਈ ਅਰਾਮ ਹੋਵੇਗਾ। ਸਗੋਂ ਉੱਥੇ ਯਾਹਵੇਹ ਤੁਹਾਨੂੰ ਇੱਕ ਚਿੰਤਾ ਵਾਲਾ ਮਨ, ਲਾਲਸਾ ਨਾਲ ਥੱਕੀਆਂ ਹੋਈਆਂ ਅੱਖਾਂ ਅਤੇ ਇੱਕ ਨਿਰਾਸ਼ ਦਿਲ ਦੇਵੇਗਾ।
66ਤੁਸੀਂ ਲਗਾਤਾਰ ਦੁਬਿਧਾ ਵਿੱਚ ਰਹੋਗੇ, ਰਾਤ ਅਤੇ ਦਿਨ ਡਰ ਨਾਲ ਭਰੇ ਰਹੋਂਗੇ, ਅਤੇ ਤੁਸੀਂ ਆਪਣੇ ਜੀਉਣ ਦੀ ਆਸ ਛੱਡ ਬੈਠੋਗੇ।
67ਤੁਹਾਡੇ ਦਿਲ ਵਿੱਚ ਬਣੇ ਹੋਏ ਡਰ ਦੇ ਕਾਰਨ, ਅਤੇ ਉਸ ਸਭ ਦੇ ਕਾਰਨ ਜੋ ਤੁਹਾਡੀਆਂ ਅੱਖਾਂ ਵੇਖਣਗੀਆਂ, ਤੁਸੀਂ ਸਵੇਰ ਨੂੰ ਆਖੋਗੇ, “ਸ਼ਾਮ ਕਦੋਂ ਹੋਵੇਗੀ?” ਅਤੇ ਸ਼ਾਮ ਨੂੰ ਆਖੋਗੇ, “ਸਵੇਰ ਕਦੋਂ ਹੋਵੇਗੀ?”
68ਯਾਹਵੇਹ ਤੁਹਾਨੂੰ ਬੇੜਿਆਂ ਵਿੱਚ ਚੜ੍ਹਾਂ ਕੇ ਮਿਸਰ ਨੂੰ ਇੱਕ ਯਾਤਰਾ ਤੇ ਵਾਪਸ ਭੇਜੇਗਾ ਜਿਸ ਬਾਰੇ ਮੈਂ ਕਿਹਾ ਸੀ ਕਿ ਤੁਹਾਨੂੰ ਦੁਬਾਰਾ ਕਦੇ ਨਹੀਂ ਜਾਣਾ ਚਾਹੀਦਾ। ਉੱਥੇ ਤੁਸੀਂ ਆਪਣੇ ਆਪ ਨੂੰ ਆਪਣੇ ਦੁਸ਼ਮਣਾਂ ਨੂੰ ਦਾਸ ਅਤੇ ਦਾਸੀਆਂ ਦੇ ਰੂਪ ਵਿੱਚ ਵੇਚ ਦਿਓਗੇ, ਪਰ ਤੁਹਾਨੂੰ ਕੋਈ ਨਹੀਂ ਖਰੀਦੇਗਾ।